ਜੀ.ਟੀ.ਰੋਡ ਤੋਂ ਚੱਲਣ ਵਾਲੇ 2 ਨਵੇ ਫੀਡਰਾ ਦਾ ਉਦਘਾਟਨ ਇੰਜੀ: ਇੰਦਰਪਾਲ ਸਿੰਘ ਵਲੋਂ ਕੀਤਾ ਗਿਆ
ਫਗਵਾੜਾ ( ਨਰੇਸ਼ ਪਾਸੀ/ਡਾ ਰਮਨ ) -ਪਾਵਰਕਾਮ ਦੇ ਉੱਪ ਮੁੱਖ ਇੰਜ:ਸੰਚ ਹਲਕਾ ਜਲੰਧਰ ਇੰਜੀ: ਇੰਦਰਪਾਲ ਸਿੰਘ ਵਲੋਂ 66 ਕੇ ਵੀ ਸ/ਸ ਸਰਹਾਲੀ ਤੇ 66 ਕੇ ਵੀ ਸ/ਸ ਜੀ ਟੀ ਰੋਡ ਫਗਵਾੜਾ ਤੋਂ ਚੱਲਣ ਵਾਲੇ 2 ਨਵੇ ਫੀਡਰਾ ਦਾ ਉਦਘਾਟਨ ਕੀਤਾ ਗਿਆ। 66 ਕੇ ਵੀ ਸ/ਸ ਸਰਹਾਲੀ ਤੋਂ ਚਾਲੂ ਕੀਤੇ ਗਏ ਨਵੇਂ ਫੀਡਰ ਫਗਵਾੜਾ ਰੋਡ ਏ.ਪੀ. ਉਪਰ 66 ਕੇ ਵੀ ਦੋਲਤਪੁਰ ਤੋਂ ਚੱਲਦੇ ਵੱਖ-ਵੱਖ ਫੀਡਰਾ ਦਾ ਲੋਡ ਇਸ ਫੀਡਰ ਉੱਪਰ ਪਾਇਆ ਜਾਵੇਗਾ। ਜਿਸ ਨਾਲ ਆਮ ਲੋਕਾਂ ਨੂੰ ਉਸ ਏਰੀਏ ਵਿੱਚ ਆ ਰਹੀ ਵੋਲਟੇਜ ਡਰਾਪ ਦੀ ਸਮਸਿਆ ਨੂੰ ਦੂਰ ਕੀਤਾ ਗਿਆ ਹੈ। ਇਸ ਦੇ ਨਾਲ ਨਾਲ 66 ਕੇ ਵੀ ਸ/ਸ ਜੀ ਟੀ ਰੋਡ ਤੋਂ ਚੱਲਦੇ ਚਾਚੋਕੀ ਕਲੋਨੀ ਫੀਡਰ ਨੂੰ ਡੀ ਲੋਡ ਕੀਤਾ ਗਿਆ ਹੈ। ਚਾਚੋਕੀ ਕਲੋਨੀ ਫੀਡਰ ਉੱਪਰ ਲਗਭਗ 187 ਐਮਪੇਅਰ ਕਰੱਟ ਚੱਲ ਚੁੱਕਾ ਸੀ। ਜਿਸ ਕਾਰਣ ਇਸ ਫੀਡਰ ਨੂੰ 2 ਹਿੱਸਿਆ ਵਿੱਚ ਵੰਡਿਆ ਗਿਆ ਹੈ ਅਤੇ ਇਸ ਨਾਲ ਸਿਸਟਮ ਦਾ ਸੁਧਾਰ ਹੋਇਆ ਹੈ ਅਤੇ ਇਸ ਨਾਲ ਪਾਵਰ ਕਾਮ ਦੇ ਵੱਡਮੁੱਲੇ ਖਪਤਕਾਰਾਂ ਨੂੰ ਲਗਾਤਾਰ ਨਿਰਵਿਘਨ ਬਿਜਲੀ ਦੀ ਸਪਲਾਈ ਜਾਰੀ ਰੱਖਣ ਵਿੱਚ ਮਦਦ ਮਿਲੇਗੀ। ਉਨ੍ਹਾਂ ਦੋਵਾ ਕੰਮਾ ਤੇ ਮਹਿਕਮੇ ਦਾ 20 ਲੱਖ ਰੁਪਏ ਖਰਚਾ ਆਇਆ ਹੈ। ਇਸ ਮੌਕੇ ਉੱਪ ਮੁੱਖ ਇੰਜ:/ਸਚ.ਹਲਕਾ ਜੰਲਧਰ ਇੰਜ: ਇੰਦਰਪਾਲ ਸਿੰਘ ਜੀ ਵਲੋਂ ਕਿਹਾ ਗਿਆ ਕਿ ਪਾਵਰ ਕਾਮ ਹਰ ਸਮੇ ਆਮ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਦੀ ਸਪਲਾਈ ਦੇਣ ਲਈ ਪਾਬੰਦ ਹੈ ਅਤੇ ਇਸ ਸੰਬਧ ਵਿੱਚ ਜੰਗੀ ਪੱਧਰ ਤੇ ਹਰ ਸਮੇ ਉਪਰਾਲੇ ਜਾਰੀ ਰਹਿਣਗੇ। ਇਸ ਮੌਕੇ ਵਧੀਕ ਨਿਗਰਾਨ ਇੰਜ: ਫਗਵਾੜਾ ਰਾਜਿੰਦਰ ਸਿੰਘ , ਉਪ ਮੰਡਲ ਅਫ਼ਸਰ ਇੰਜ: ਜਸਪਾਲ ਸਿੰਘ , ਇੰਜ: ਸੀਤਲ ਦਾਸ , ਇੰਜ: ਅਜੀਤ ਸਿੰਘ , ਇੰਜ; ਪ੍ਰਮਜੀਤ ਰਾਮ ਇੰਜ: ਜਗੀਰ ਸਿੰਘ , ਅਤੇ ਇੰਜ: ਅਮਰਪ੍ਰੀਤ ਸਿੰਘ ਉੱਚੇਚੇ ਤੋਰ ਤੇ ਹਾਜ਼ਿਰ ਸਨ।