ਪੁਲਸ ਦੇ ਹੱਥ ਲੱਗੀ ਵੱਡੀ ਸਫਲਤਾ, ਹੈਰੋਇਨ ਸਮੇਤ ਇਕ ਵਿਅਕਤੀ ਕੀਤਾ ਕਾਬੂ
ਅੰਮ੍ਰਿਤਸਰ(ਨਰੇਸ਼ ਪਾਸੀ )- ਪੁਲਿਸ ਕਮਿਸ਼ਨਰ ਅਰੁਣ ਪਾਲ ਸਿੰਘ ਦੇ ਦਿਸ਼ਾ ਨਿਰਦੇਸ਼ ਨਸ਼ੇ ਵਿਰੁੱਧ ਚਲਾਈ ਗਈ ਮੁਹਿੰਮ ਦੇ ਤਹਿਤਥਾਣਾ ਮੋਹਕਮ ਪੂਰਾ ਦੀ ਪੁਲਿਸ ਅਧਿਕਾਰੀ ਸ਼ਮਿੰਦਰ ਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਗਸ਼ਤ ਦੇ ਸਬੰਧ ਵਿੱਚ ਨਾਖਾ ਵਾਲੇ ਬਾਗ਼, ਸੰਨ ਸਿਟੀ ਮੋਜੂਦ ਸਨ ਤਾਂ ਚੈਕਿੰਗ ਦੌਰਾਨ ਪੁਲਿਸ ਪਾਰਟੀ ਵੱਲੋਂ ਬੜੀ ਹੁਸ਼ਿਆਰੀ ਨਾਲ ਪ੍ਰਮਿੰਦਰਪ੍ਰੀਤ ਸਿੰਘ ਉਰਫ਼ ਬਈਆ ਨੂੰ ਕਾਬੂ ਕਰਕੇ ਇਸ ਪਾਸੋਂ 270 ਗ੍ਰਾਮ ਹੈਰੋਇੰਨ, ਇੱਕ ਮੋਬਾਇਲ ਫੋਨ ਅਤੇ 300/-ਰੁਪਏ ਬ੍ਰਾਮਦ ਕੀਤੇ ਗਏ। ਗ੍ਰਿਫਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਇਸਦੇ ਫਾਰਵਰ ਅਤੇ ਬੈਕਵਰ ਲਿੰਕ ਬਾਰੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ। ਗ੍ਰਿਫ਼ਤਾਰ ਦੋਸ਼ੀ ਦੇ ਖਿਲਾਫ਼ ਪਹਿਲਾਂ ਵੀ ਇੱਕ ਐਨ.ਡੀ.ਪੀ.ਐਸ ਐਕਟ ਅਧੀਨ ਮੁਕੱਦਮਾਂ ਦਰਜ਼ ਹੈ।