ਵੱਡੀ ਵਾਰਦਾਤ: ਤੇਜ਼ਧਾਰ ਹਥਿਆਰਾਂ ਨਾਲ ਨੋਜਵਾਨ ਦਾ ਕਤਲ
ਅੰਮ੍ਰਿਤਸਰ(ਨਰੇਸ਼ ਪਾਸੀ)- ਪਿੰਡ ਨੰਗਲੀ ਵਿਖੇ ਪੁਰਾਣੀ ਰੰਜਿਸ਼ ਦੇ ਚਲਦਿਆਂ ਬੀਤੇ ਦਿਂਨੀ ਇਕ ਨੋਜਵਾਨ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਪਿੰਡ ਦੇ ਹੀ ਕੁਝ ਨੋਜਵਾਨਾ ਵਲੌ ਪੁਰਾਣੀ ਰੰਜਿਸ਼ ਦੇ ਚਲਦਿਆਂ ਰਣਜੀਤ ਸਿੰਘ ਤੇ ਦਾਤਰਾ ਨਾਲ ਵਾਰ ਕਰ ਉਸਦਾ ਮੌਕੇ ਤੇ ਹੀ ਕਤਲ ਕਰ ਦਿੱਤਾ ਗਿਆ ਹੈ।ਇਸ ਸੰਬਧੀ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਡੀ.ਐਸ.ਪੀ. ਨੇ ਮੌਕੇ ਤੇ ਜਾਚ ਕਰਨ ਉਪਰੰਤ ਦਸਿਆ ਇਕ ਕਤਲ ਜੌ ਕੀ ਪੁਰਾਣੀ ਰੰਜਿਸ਼ ਦੇ ਚਲਾਇਆ ਹੋਇਆ ਹੈ ਫਿਲਹਾਲ ਪਰਿਵਾਰ ਦੇ ਹੋਰ 2 ਮੈਬਰ ਬੁਰੀ ਤਰ੍ਹਾਂ ਨਾਲ ਜਖਮੀ ਹੋਏ ਹਨ ਜਿਸਦੇ ਚਲਦੇ ਅਸੀਂ ਪੀੜੀਤ ਪਰਿਵਾਰ ਦੇ ਬਿਆਨਾਂ ਦੇ ਅਧਾਰ ਤੇ ਬਣਦੀ ਕਾਰਵਾਈ ਕਰਾਂਗੇ।ਦੌਸ਼ੀਆ ਨੂ ਬਖਸਿਆ ਨਹੀ ਜਾਵੇਗਾ।ਓਧਰ ਦੂਜੇ ਪਾਸੇ ਮ੍ਰਿਤਕ ਦੇ ਪਰਿਵਾਰਕ ਮੈਬਰਾਂ ਵਲੌ ਪੁਲਿਸ ਪ੍ਰਸ਼ਾਸਨ ਵਲੌ ਕਾਰਵਾਈ ਕਰਦਿਆਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਸੈ।ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।