
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਸਰਪੰਚ ਘਰ ਵਿੱਚ ਇਕੱਲਾ ਰਹਿੰਦਾ ਸੀ। ਉਸ ਦੀ ਆਪਣੀ ਪਤਨੀ ਨਾਲ ਅਣਬਣ ਹੋਣ ਕਰਕੇ ਉਹ ਆਪਣੇ ਬੱਚਿਆਂ ਸਣੇ ਪੇਕੇ ਪਿੰਡ ਰਹਿੰਦੀ ਸੀ। ਉਸਦੀ ਮਾਂ ਆਪਣੇ ਭਰਾ ਕੋਲ ਰਹਿੰਦੀ ਹੈ ਅਤੇ ਛੋਟੇ ਭਰਾ ਦੀ ਵੀ ਮੌਤ ਹੋ ਚੁੱਕੀ ਹੈ ਅਤੇ ਉਸਦੀ ਪਤਨੀ ਵੀ ਆਪਣੇ ਪੇਕੇ ਰਹਿ ਰਹੀ ਹੈ ਅਤੇ ਘਰ ਵਿੱਚ ਕੋਈ ਨਾ ਰਹਿਣ ਕਰਕੇ ਲੋਕਾਂ ਦਾ ਜ਼ਿਆਦਾ ਆਉਣ ਜਾਣ ਨਹੀ ਸੀ । ਇਸ ਦੋਰਾਨ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਅੱਜ ਉਸ ਦੇ ਘਰੋਂ ਗੁਜਰਦਿਆ ਕੁਝ ਲੋਕਾਂ ਨੂੰ ਬਹੁਤ ਬਦਬੂ ਆਈ। ਜਿਸ ਤੋਂ ਬਾਅਦ ਉਨ੍ਹਾਂ ਨੇ ਤਰੁੰਤ ਮ੍ਰਿਤਕ ਦੀ ਮਾਂ ਨੂੰ ਸੂਚਿਤ ਕੀਤਾ । ਜਦ ਉਸਦੀ ਮਾਂ ਨੇ ਆ ਕੇ ਵੇਖਿਆ ਤਾਂ ਰਛਪਾਲ ਦੀ ਗਲੀ ਸੜੀ ਲਾਸ਼ ਘਰ ਦੇ ਕਮਰੇ ਵਿੱਚ ਪਈ ਸੀ। ਜਿਸ ਤੋਂ ਬਾਅਦ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਪੋਸਟ ਮਾਰਟਮ ਕਰਵਾਉਣ ਲਈ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।