ਫਿਰੋਜਪੁਰ (ਜਤਿੰਦਰ ਪਿੰਕਲ) ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਕਾਲੀਏ ਵਾਲਾ ਵਿਖੇ ਕੱਬ ਬੁਲਬੁਲ ਤ੍ਰਿਤਿਆ ਚਰਨ ਕੈਂਪ ਅਤੇ ਸਮਰ ਕੈਂਪ ਦਾ ਆਗਾਜ਼ ਸਕੂਲ ਸਟਾਫ ਦੀ ਅਗਵਾਈ ਹੇਠ ਹੋਇਆ । ਇਸ ਬਾਰੇ ਜਾਣਕਾਰੀ ਦਿੰਦਿਆਂ ਕੱਬ ਮਾਸਟਰ ਜਸਵਿੰਦਰ ਪਾਲ ਸਿੰਘ ਵਲੋਂ ਦੱਸਿਆ ਗਿਆ ਕਿ ਇਹ ਸਮਰ ਕੈਂਪ 01 ਜੂਨ ਤੋਂ 07 ਜੂਨ ਤੱਕ ਚੱਲੇਗਾ। ਜਿਸ ਵਿੱਚ ਬੱਚਿਆਂ ਵਿੱਚ ਵੱਖ ਵੱਖ ਸਹਿ ਵਿਦਿਅਕ ਕਿਰਿਆਵਾਂ ਰਾਹੀਂ ਉਹਨਾਂ ਦੀਆਂ ਕੋਮਲ ਕਲਾਵਾਂ ਨੂੰ ਵਿਕਸਿਤ ਕੀਤਾ ਜਾਵੇਗਾ ਅਤੇ ਕੱਬ ਬੁਲਬੁਲ ਦੇ ਨਿਯਮਾਂ ਅਤੇ ਗਤੀਵਿਧੀਆਂ ਦੀ ਜਾਣਕਾਰੀ ਦਿੱਤੀ ਜਾਵੇਗੀ। ਇਸ ਕੈਂਪ ਵਿੱਚ ਭਾਗ ਲੈਣ ਬਾਰੇ ਬੱਚਿਆਂ ਦੇ ਸੁੰਦਰ ਲਿਖਾਈ, ਦੇਸੀ ਖੇਡਾਂ, ਪੇਪਰ ਕਟਿੰਗ, ਕਲੇਅ ਮੇਕਿੰਗ, ਯੋਗਾ, ਸਲਾਦ ਡੈਕੋਰੇਸ਼ਨ, ਚਿੱਤਰਕਲਾ, ਭੰਗੜਾ, ਗਿੱਧਾ ਅਤੇ ਮੇਹੰਦੀ ਲਗਾਉਣ ਦੇ ਮੁਕਾਬਲੇ ਕਰਵਾਏ ਜਾਣਗੇ। ਅੱਜ ਪਹਿਲੇ ਦਿਨ ਬੱਚਿਆਂ ਦੇ ਪੇਪਰ ਕਟਿੰਗ ਤੇ ਦੇਸੀ ਖੇਡਾਂ ਦੇ ਮੁਕਾਬਲੇ ਕਰਵਾਏ ਗਏ। ਅੱਜ ਦੇ ਮੁਕਾਬਲਿਆਂ ਵਿੱਚ ਸਕੂਲ ਮੁੱਖੀ ਸ਼੍ਰੀ ਮਤੀ ਪਰਮਜੀਤ ਕੌਰ ਅਤੇ ਮੈਡਮ ਕੰਚਨ ਬਾਲਾ ਵੱਲੋਂ ਜੱਜਮੈਂਟ ਦੀ ਜਿੰਮੇਵਾਰੀ ਨਿਭਾਈ। ਇਸ ਮੌਕੇ ਤੇ ਆਗਣਵਾੜੀ ਵਰਕਰ ਸ਼੍ਰੀਮਤੀ ਨਿਰਮਲ ਕੌਰ, ਮੈਡਮ ਮੀਨਾ, ਗੁਰਦੇਵ ਕੌਰ, ਸਰਵਜੀਤ ਕੌਰ, ਚਰਨਜੀਤ ਕੌਰ, ਸਕੂਲ ਮੈਨੇਜਮੈਂਟ ਕਮੇਟੀ ਅਤੇ ਵਿਦਿਆਰਥੀਆਂ ਦੇ ਮਾਪੇ ਵਿਸ਼ੇਸ਼ ਤੌਰ ਤੇ ਹਾਜ਼ਰ ਸੀ ਉਹਨਾਂ ਵੱਲੋਂ ਸਕੂਲ ਸਟਾਫ ਦੀ ਸਮਰ ਕੈਂਪ ਲਗਾਉਣ ਦੇ ਕਾਰਜ ਦੀ ਸ਼ਲਾਘਾ ਕੀਤੀ ਗਈ।
Contact Us To Share your Problem Or Latest News... Link
Reach out!