ਸ਼ਰੇਆਮ ਗੁੰਡਾਗਰਦੀ, 3 ਨੌਜਵਾਨਾਂ ਨੇ ਵਿਅਕਤੀ ਦੀ ਕੀਤੀ ਬੇਰਹਿਮੀ ਨਾਲ ਕੁੱਟਮਾਰ, ਦਿੱਤੀ ਜਾਨੋਂ ਮਾਰਨ ਦੀ ਧਮਕੀ

ਜਲੰਧਰ (ਵਿੱਕੀ ਸੂਰੀ )- ਇਨ੍ਹੀਂ ਦਿਨੀਂ ਗੁੰਡਾਗਰਦੀ ਦੀਆਂ ਵਾਰਦਾਤਾਂ ਸ਼ਰੇਆਮ ਦੇਖਣ ਨੂੰ ਮਿਲ ਰਹੀਆਂ ਹਨ ਜੋ ਅਮਨ ਅਤੇ ਕਨੂੰਨ ਦੀ ਸਥਿਤੀ ਤੇ ਸਵਾਲ ਖੜ੍ਹੇ ਕਰਦੀਆਂ ਹਨ। ਇਸੇ ਦੌਰਾਨ ਅੱਜ ਬਾਬਾ ਜਗਜੀਵਨ ਰਾਮ ਚੌਂਕ ਬਇਆ ਮੰਡੀ ਨੇੜੇ   ਪੈਸਿਆਂ ਦੇ ਲੈਣ-ਦੇਣ ਕਰਕੇ ਰੇਹੜੀ ਵਾਲੇ ਨਾਲ਼ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ।



 

ਮਿਲੀ ਜਾਣਕਾਰੀ ਅਨੁਸਾਰ ਪੂਰਨ ਚੰਦ ਨਾਮ ਦਾ ਵਿਅਕਤੀ ਜੋ ਰੇਹੜੀ ਲਗਾਂਦਾ ਹੈ| ਉਸ ਨੇਂ ਕੁੱਝ ਦਿਨ ਪਹਿਲਾਂ ਕਿਸੇ ਵਿਅਕਤੀ ਤੋਂ ਕੁੱਝ ਪੈਸੇ ਉਧਾਰ ਲਏ ਸੀ ਸਮੇਂ ਤੇ ਨਾ ਵਾਪਸ ਕਰਨ ਤੇ ਉਸ ਵਲੋਂ 3 ਵਿਅਕਤੀਆਂ ਨੂੰ ਭੇਜ ਕੇ ਰੇਹੜੀ ਤੇ ਪੂਰਨ ਚੰਦ ਨਾਲ਼ ਕੁੱਟਮਾਰ ਕੀਤੀ ਅਤੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ।



ਇਸ ਦੌਰਾਨ ਪੂਰਨ ਚੰਦ ਵਲੋਂ ਇਹ ਜਾਣਕਾਰੀ ਥਾਣਾ ਨੰਬਰ 5 ਦੇ ਪੁਲਸ ਅਧਿਕਾਰੀ ਏ. ਐਸ.ਆਈ. ਬਲਵਿੰਦਰ ਕੁਮਾਰ ਨੂੰ ਦਿੱਤੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Post a Comment