ਪੁਲਸ ਵਲੋਂ ਨਸ਼ਾ ਸਮਗਲਰਾਂ ਖਿਲਾਫ ਵੱਖ-ਵੱਖ ਥਾਵਾਂ ’ਤੇ ਨਾਕਾ ਲਗਾ ਕੀਤੀ ਗਈ ਚੈਕਿੰਗ
ਜਲੰਧਰ(ਵਿੱਕੀ ਸੂਰੀ ) ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਤੂਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ਼ਹਿਰ ’ਚ ਨਸ਼ਾ ਸਮਗਲਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਐਸ.ਐਚ. ਓ. ਸੁਖਬੀਰ ਸਿੰਘ ਨੇ ਪੁਲਸ ਪਾਰਟੀ ਸਮੇਤ ਬੀਤੇ ਦਿਨ ਕਾਲਾ ਸਿੰਘਾ ਰੋਡ ਘਾਹ ਮੰਡੀ ਚੁੰਗੀ ਨਾਕਾਬੰਦੀ ਕੀਤੀ।ਦੂਜੇ ਪਾਸੇ ਪੀ.ਏ.ਪੀ. ਚੌਂਕ ’ਚ ਟ੍ਰੈਫਿਕ ਪੁਲਸ ਵਲੋਂ ਅੱਜ ਏ.ਐੱਸ.ਆਈ. ਜਸਬੀਰ ਸਿੰਘ,ਏ ਐੱਸ ਆਈ ਮਲਕੀਤ ਸਿੰਘ,ਮੋਹਨ ਸਿੰਘ ਵਲੋਂ ਨਾਕਾਬੰਦੀ ਕੀਤੀ ਗਈ। ਇਸ ਦੌਰਾਨ ਪੁਲਸ ਵਲੋਂ ਵਾਹਨਾਂ ਦੀ ਚੈਕਿੰਗ ਕੀਤੀ ਗਈ।