ਸਬਜ਼ੀ ਵੇਚਣ ਵਾਲਿਆਂ ਦੀ ਕੀਤੀ ਚੈਕਿੰਗ, ਸਾਫ਼ ਸੁਥਰੀਆਂ ਚੀਜ਼ਾਂ ਦੇਣ ਦੇ ਦਿੱਤੇ ਨਿਰਦੇਸ਼

ਫਗਵਾੜਾ (ਨਰੇਸ਼ ਪਾਸੀ,ਡਾ.ਰਮਨ ਅਰੋੜਾ )- ਸੱਵਛ ਭਾਰਤ ਮੁਹਿੰਮ ਤਹਿਤ ਸਫ਼ਾਈ ਵਿਵਸਥਾ ਪ੍ਰਤੀ ਲੋਕਾਂ ਨੂੰ ਸੁਚੇਤ ਕਰਨ ਦੇ ਮਨੋਰਥ ਸਦਕਾ ਅੱਜ ਨਗਰ ਨਿਗਮ ਫਗਵਾੜਾ ਕਮਿਸ਼ਨਰ ਦਲਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਐਨ.ਜੀ.ਟੀ. ਵਲੋ ਜਾਰੀ ਕੀਤੀਆ ਹਦਾਇਤਾ ਦੇ ਮੱਦੇਨਜ਼ਰ ਚੀਫ ਸੈਨਟਰੀ ਇੰਸਪੈਕਟਰ ਗੁਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਸੈਨਟਰੀ ਇੰਸਪੈਕਟਰ ਜਤਿੰਦਰਪਾਲ ਸਿੰਘ ਹੈਪੀ , ਸੈਨਟਰੀ ਇੰਸਪੈਕਟਰ ਹੇਮਰਾਜ , ਸੈਨਟਰੀ ਇੰਸਪੈਕਟਰ ਸਤਪਾਲ , ਅਤੇ ਸੈਨਟਰੀ ਇੰਸਪੈਕਟਰ ਤਲਵਿੰਦਰ ਦੀ ਟੀਮ ਵਲੋਂ ਮੱਛੀ ਮਾਰਕੀਟ ਅਤੇ ਜੇ ਸੀ ਟੀ ਮਿਲ ਸਾਹਮਣੇ ਸਬਜ਼ੀ ਮਾਰਕੀਟ, ਵਿੱਖੇ ਜਾਕੇ ਰੇਹੜੀ ਵਾਲਿਆਂ ਨੂੰ ਲੋਕਾ ਨੂੰ ਸਾਫ਼ ਸੁਥਰੀਆਂ ਚੀਜਾ ਵੇਚਣ ਦੇ ਨਿਰਦੇਸ਼ ਦਿੱਤੇ।



ਉੱਥੇ ਹੀ ਪਲਾਸਟਿਕ ,ਕੈਰੀ ਬੈਗ , ਤੋਂ ਹੋਣ ਵਾਲੇ ਨੁਕਸਾਨਾਂ ਬਾਰੇ ਜਿੱਥੇ ਜਾਗਰੂਕ ਕੀਤਾ ਉੱਥੇ ਹੀ ਅਪਣੇ ਘਰਾ ਦੇ ਕੂੜੇ ਨੂੰ ਕੂੜਾਦਾਨ ’ਚ ਸੁੱਟਣ ਦੀ ਵੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਅਸੀ ਅਪਣੇ ਘਰਾ ਦੇ ਕੂੜੇ ਨੂੰ ਕੂੜੇਦਾਨ ’ਚ ਨਾ ਸੁੱਟ ਸੜਕਾ ਦੇ ਆਲੇ-ਦੁਆਲੇ ਜਾ ਅਪਣੇ-ਅਪਣੇ ਘਰਾ ਦੇ ਲਾਗੇ ਖਾਲੀ ਜਗ੍ਹਾ ਤੇ ਸੁਟਾਗੇ ਤਾ ਉਸ ਤੋਂ ਪੈਦਾ ਹੋਣ ਵਾਲੀਆ ਬਿਮਾਰੀ ਸਾਨੂੰ ਅਤੇ ਸਾਡੇ ਪਰਿਵਾਰਾਂ ਨੂੰ ਲੱਗਣ ਦਾ ਖਤਰਾ ਹਮੇਸ਼ਾਂ ਬਣਿਆ ਰਹੇਗਾ।

 



ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਪਣਾ ਆਲਾ ਦੁਆਲਾ ਜ਼ਰੂਰ ਸਾਫ਼ ਸੁਥਰਾ ਰੱਖਣ ਅਤੇ ਕੂੜੇ ਨੂੰ ਅਲੱਗ- 2 ਰੱਖਣ ਅਤੇ ਵੇਸਟ ਕੂਲੈਕਟਰ ਨੂੰ ਕੂੜਾ ਅਲੱਗ 2 ਦੇਣ ਤਾ ਜੋ ਅਸੀ ਭਿਆਨਕ ਬਿਮਾਰੀਆ ਤੋਂ ਬੱਚ ਸਕੀਏ ।ਇਸ ਮੌਕੇ ਉਨ੍ਹਾਂ ਗੰਦਗੀ ,ਪਾਬੰਦੀ ਸ਼ੁਦਾ ਪਲਾਸਟਿਕ , ਕੈਰੀ ਬੈਗ , ਨੂੰ ਲੈਕੇ ਚਲਾਨ ਕੱਟੇ।

Post a Comment