ਸ਼੍ਰੀ ਗੁਰੂ ਰਵਿਦਾਸ ਟਾਈਗਰ ਸੋਸਾਇਟੀ ਨੇਂ ਦੋਸ਼ੀਆਂ ਨੂੰ ਕਾਬੂ ਕਰਨ ਲਈ ,ਪੁਲਸ ਨੂੰ ਦਿੱਤਾ ਮੰਗ ਪੱਤਰ

ਫਗਵਾੜਾ(ਨਰੇਸ਼ ਪਾਸੀ,ਇੰਦਰਜੀਤ ਸ਼ਰਮਾ)- ਸ਼ਹਿਰ ਦੇ ਸ਼੍ਰੀ ਗੁਰੂ ਰਵਿਦਾਸ ਟਾਇਗਰ ਫੋਰਸ ਸੋਸਾਇਟੀ ਫਗਵਾੜਾ ਵਲੋਂ ਡੀ.ਜੀ.ਪੀ. ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਸਬੰਧ ’ਚ ਮਿਲੀ ਜਾਣਕਾਰੀ ਅਨੁਸਾਰ ਬੀਤੇ ਮਹੀਨੇ 04-ਅਪ੍ਰੈਲ -2022 ਨੂੰ ਵਿਪਨ ਮਹਿਤਾ ਵਾਸੀ ਹਾਰਦਾਸਪੁਰ ਜਿਲ੍ਹਾ ਫਗਵਾੜਾ ਜੋ ਕਿ ਉਸ ਦਿਨ ਦੁਪਹਿਰ ਦੇ ਸਮੇਂ ਆਪਣੇ ਘਰ ਜਾ ਰਿਹਾ ਸੀ।ਇਸ ਦੋਰਾਨ ਅਚਾਨਕ ਉਸ ਉੱਤੇ 2 ਅਣਪਸ਼ਾਤੇ ਵਿਅਕਤੀਆਂ ਵਲੋਂ ਜਾਨੋਂ ਮਾਰਨ ਦੀ ਨਿਯਤ ਨਾਲ਼ ਗੋਲੀ ਮਾਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਗਿਆ ਸੀ| ਜਿਸ ਸਬੰਦੀ ਥਾਣਾ ਸਤਨਾਮਪੁਰ ਵਿੱਖੇ ਐਫ.ਆਈ. ਆਰ. ਦਰਜ਼ ਕਰਵਾਈ ਗਈ ਸੀ ਪਰ ਇੱਕ ਮਹੀਨਾ ਬੀਤ ਜਾਣ ਮਗਰੋਂ ਫਗਵਾੜਾ ਪੁਲਸ ਦੋਸ਼ੀਆਂ ਦੀ ਭਾਲ ਨਹੀਂ ਕਰ ਸਕੀ। ਇਸ ਦੌਰਾਨ ਵਿਪਨ ਮਹਿਤਾ ਦੇ ਪਰਿਵਾਰ ਵਲੋਂ ਪੁਲਸ ਪ੍ਰਸ਼ਾਸਨਤੋਂ ਇਹ ਮੰਗ ਕੀਤੀ ਹੈ ਕਿ ਜੋ ਹਮਲਾ ਪਹਿਲਾ ਹੋਇਆ ਦੋਬਾਰਾ ਨਾ ਹੋ ਜਾਵੇ ਅਤੇ ਜਲਦ ਤੋਂ ਜਲਦ ਪੁਲਸ ਦੋਸ਼ੀਆਂ ਨੂੰ ਗਿਰਫ਼ਤਾਰ ਕਰੇ ਅਤੇ ਉਨ੍ਹਾਂ ਤੇ ਬਣਦੀ ਕਾਰਵਾਈ ਕਰੇ।

Post a Comment