-->
R27mUISKY8MAeCpFpAtsSpjGWGukfoZYVKEfkHA4
Vbnews 24

ਵੱਡੀ ਖਬਰ ! ਤੇਜ਼ ਰਫ਼ਤਾਰ ਕਾਰ ਭਾਖ਼ੜਾ ਨਹਿਰ ’ਚ ਡਿੱਗੀ,ਗੋਤਾਖੋਰਾਂ ਨੇ ਬਾਹਰ ਕੱਢਣ ਦੀ ਕੀਤੀ ਕੋਸ਼ਿਸ਼ ਪਰ....

ਰੂਪਨਗਰ(ਵਿੱਕੀ ਸੂਰੀ )-ਰੂਪਨਗਰ 'ਚ ਅੱਜ ਸਵੇਰੇ ਕਾਰ ਚਾਲਕ ਨੇ ਭਿਓਰਾ ਪੁਲ ਦੇ ਹੇਠਾਂ ਤੋਂ ਲੰਘਦੀ ਭਾਖੜਾ ਨਹਿਰ 'ਚ ਕਾਰ ਸੁੱਟ ਦਿੱਤੀ। ਘਟਨਾ ਤੋਂ ਤੁਰੰਤ ਬਾਅਦ ਮੌਕੇ 'ਤੇ ਮੌਜੂਦ ਗੋਤਾਖੋਰਾਂ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਨਹਿਰ ਵਿੱਚ ਗੋਤਾਖੋਰਾਂ ਵੱਲੋਂ ਰੱਸੀ ਵੀ ਸੁੱਟੀ ਗਈ ਪਰ ਕਾਰ ਚਾਲਕ ਬਾਹਰ ਨਹੀਂ ਆਇਆ। ਗੋਤਾਖੋਰਾਂ ਨੇ ਕਾਰ ਦੇ ਡੁੱਬਣ ਤੋਂ ਪਹਿਲਾਂ ਹੀ ਡਰਾਈਵਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਚਾਲਕ ਨੇ ਕਾਰ ਦੀਆਂ ਖਿੜਕੀਆਂ ਨਹੀਂ ਖੋਲ੍ਹੀਆਂ ਜਾਂ ਨਾ ਖੋਲ੍ਹ ਪਾਇਆ। ਕਾਰ ਪੀਬੀ 65 ਮਤਲਬ ਮੁਹਾਲੀ ਜ਼ਿਲ੍ਹੇ ਦੀ ਹੈ। ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਕਾਰ ਵਿੱਚ ਕਿੰਨੇ ਲੋਕ ਸਵਾਰ ਸਨ।ਇਹ ਘਟਨਾ ਸਵੇਰੇ 9 ਵਜੇ ਤੋਂ ਬਾਅਦ ਵਾਪਰੀ। ਮੌਕੇ ਉਤੇ ਮੌਜੂਦ ਗੋਤਾਖੋਰਾਂ ਨੇ ਕਾਰ ਦੇ ਨਹਿਰ 'ਚ ਡਿੱਗਣ ਦੀ ਵੀਡੀਓ ਫੁਟੇਜ ਬਣਾਈ।



 

ਗੋਤਾਖੋਰਾਂ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਹੈ। ਗੋਤਾਖੋਰ ਰਾਹਤ ਕਾਰਜਾਂ ਵਿੱਚ ਲੱਗੇ ਹੋਏ ਹਨ।ਦੱਸਿਆ ਜਾ ਰਿਹਾ ਹੈ ਕਿ ਸਵੇਰੇ 9 ਵਜੇ ਦੇ ਕਰੀਬ ਰੋਪੜ-ਚੰਡੀਗੜ੍ਹ ਰੋਡ 'ਤੇ ਭਾਖੜਾ ਨਹਿਰ ਦੇ ਪੁਲ 'ਤੇ ਹਲਚਲ ਮਚ ਗਈ, ਜਿਸ ਦੌਰਾਨ ਉਥੋਂ ਲੰਘ ਰਹੀ ਇਕ ਕਾਰ ਭਾਖੜਾ 'ਚ ਜਾ ਡਿੱਗੀ। ਚਸ਼ਮਦੀਦਾਂ ਅਨੁਸਾਰ ਕਾਰ ਵਿੱਚ ਸਿਰਫ਼ ਡਰਾਈਵਰ ਹੀ ਸੀ ਅਤੇ ਉਸ ਨੇ ਬਾਹਰ ਨਿਕਲਣ ਜਾਂ ਆਪਣੀ ਜਾਨ ਬਚਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਇਸ ਦੌਰਾਨ ਨਹਿਰ ਦੇ ਪੁਲ 'ਤੇ ਕਈ ਗੋਤਾਖੋਰ ਮੌਜੂਦ ਸਨ। ਉਨ੍ਹਾਂ ਵਿੱਚੋਂ ਇੱਕ ਨੇ ਨਹਿਰ ਵਿੱਚ ਕਾਰ ਡੁੱਬਣ ਦੀ ਵੀਡੀਓ ਬਣਾ ਲਈ। ਹੋਰਾਂ ਨੇ ਕਾਰ ਚਾਲਕ ਨੂੰ ਬਚਾਉਣ ਲਈ ਰੱਸੀ ਵੀ ਸੁੱਟੀ ਪਰ ਡਰਾਈਵਰ ਉਸ ਨੂੰ ਫੜ ਨਹੀਂ ਸਕਿਆ। ਕਾਰ ਦੀਆਂ ਖਿੜਕੀਆਂ ਵੀ ਨਹੀਂ ਖੁੱਲ੍ਹੀਆਂ ਅਤੇ ਦੇਖਦੇ ਹੀ ਦੇਖਦੇ ਉਹ ਕਾਰ ਸਮੇਤ ਡੂੰਘੇ ਪਾਣੀ ਵਿਚ ਚਲਾ ਗਿਆ।ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Related Posts

Related Posts

Post a Comment

Contact us for place your ad here

Sony Chicken Wala Jalandhar

Sony Chicken Wala Jalandhar

Popular News ( 7 Days )

Popular News ( 1 Month )

All Time Popular News