
ਭਿਆਨਕ ਸੜਕ ਹਾਦਸਾ:ਮੋਟਰ ਸਾਈਕਲ ਸਵਾਰ ਪੁਲਿਸ ਮੁਲਾਜ਼ਮ ਦੀ ਮੌਤ
ਮਾਨਸ (ਵਿੱਕੀ ਸੂਰੀ,ਸਤੀਸ਼ ਕੁਮਾਰ )-ਬਰਨਾਲਾ ਮੇਨ ਰੋਡ ਕਸਬਾ ਜੋਗਾ ਵਿਖੇ ਇੱਕ ਦਰਦਰਨਾਕ ਸੜਕ ਹਾਦਸਾ ਵਾਪਰਿਆ ਹੈ। ਇਹ ਸੜਕ ਹਾਦਸਾ ਜੀਪ ਅਤੇ ਮੋਟਰਸਾਈਕਲ ਦੀ ਟੱਕਰ ਨਾਲ ਹੋਇਆ ਹੈ । ਥਾਣਾ ਜੋਗਾ ਦੇ ਸਬ ਇੰਸਪੈਕਟਰ ਅਮਰੀਕ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕੀ ਏ.ਐਸ .ਆਈ.ਜੀਤ ਸਿੰਘ ਵਾਸੀ ਅਕਲੀਆ ਜੋ ਕਿ ਸਿਟੀ 2 ਮਾਨਸਾ ’ਚ ਡਿਊਟੀ ਕਰ ਰਿਹਾ ਹੈ। ਉਹ ਅੱਜ ਭੀਖੀ ਸਪੈਸ਼ਲ ਡਿਊਟੀ ਕਰਕੇ ਮੋਟਰਸਾਈਕਲ ਨੰ. PB19-F- 2148 ਤੇ ਘਰ ਵਾਪਸ ਜਾ ਰਿਹਾ ਸੀ ਕਿ ਜੋਗਾ ਵਿਖੇ ਸਾਹਮਣੇ ਤੋਂ ਆ ਰਹੀ ਜੀਪ ਨੰ up-01-1300 ਨਾਲ ਟੱਕਰ ਹੋ ਗਈ। ਜ਼ਖ਼ਮੀ ਪੁਲੀਸ ਮੁਲਾਜ਼ਮਾਂਨੂੰ ਮਾਨਸਾ ਹਸਪਤਾਲ ਲਿਜਾਇਆ ਗਿਆ ਪਰ ਹਸਪਤਾਲ ਚ ਉਸ ਦੀ ਮੌਤ ਹੋ ਗਈ।ਅਮਰੀਕ ਸਿੰਘ ਸਬ ਇੰਸਪੈਕਟਰ ਨੇ ਦੱਸਿਆ ਕਿ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ ਡਰਾਈਵਰ ਦੀ ਭਾਲ ਜਾਰੀਹੈ। ਪੁਲੀਸ ਜਾਂਚ ਕਰ ਰਹੀ ਹੈ ਕਾਨੂੰਨ ਮੁਤਾਬਿਕ ਬਣਦੀ ਕਾਰਵਾਈ ਕੀਤੀ ਜਾਵੇਗੀ।
