
ਇਸ ਘਟਨਾ ਵਾਲੀ ਥਾਂ 'ਤੇ ਮੌਜੂਦ ਸਬ ਫਾਇਰ ਅਫ਼ਸਰ ਨੇ ਦੱਸਿਆ ਕਿ ਇੱਕ ਲੋਹੇ ਦੇ ਸ਼ੈਡ ਵਿੱਚ ਭਰੇ ਗੱਤੇ ਨੂੰ ਅੱਗ ਲੱਗ ਗਈ ਸੀ। ਸੂਚਨਾ ਮਿਲਣ 'ਤੇ 2 ਗੱਡੀਆਂ ਡੇਰਾਬੱਸੀ ਤੇ 1 ਗੱਡੀ ਜ਼ੀਰਕਪੁਰ ਤੋਂ ਮੰਗਵਾ ਕੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਉਨਾਂ ਦੱਸਿਆ ਕਿ ਚਾਰੇ ਪਾਸਿਓ ਸ਼ੈਡ ਬੰਦ ਹੋਣ ਕਰਕੇ ਧੂੰਆਂ ਬਾਹਰ ਨਹੀਂ ਨਿਕਲ ਸਕਿਆ ਤੇ ਅੱਗ 'ਤੇ ਕਾਬੂ ਪਾਉਣ ਵਿੱਚ ਭਾਰੀ ਦਿੱਕਤ ਆਈ। ਉਨ੍ਹਾਂ ਦੱਸਿਆ ਕਿ ਗ਼ਨੀਮਤ ਰਹੀ ਕਿ ਸਮੇਂ ਰਹਿੰਦੇ ਅੱਗ 'ਤੇ ਕਾਬੂ ਪਾ ਲਿਆ ਗਿਆ ਨਹੀਂ ਤਾਂ ਭਾਰੀ ਨੁਕਸਾਨ ਹੋ ਸਕਦਾ ਸੀ। ਜਿਸ ਸ਼ੈਡ ਵਿਚ ਅੱਗ ਲੱਗੀ ਸੀ ਉਸਦੇ ਨੇੜੇ ਇੱਕ ਬੈਂਕ, ਕੰਡਾ, ਅਤੇ ਕੈਮੀਕਲ ਫੈਕਟਰੀ ਮੌਜੂਦ ਸੀ। ਉਨ੍ਹਾਂ ਦੱਸਿਆ ਕਿ ਅੱਗ ਬਿਜਲੀ ਦੇ ਸ਼ਾਰਟ ਸਰਕਟ ਨਾਲ ਲੱਗੀ ਹੈ। ਉਨ੍ਹਾਂ ਦੱਸਿਆ ਕਿ ਇੱਕ ਘੰਟੇ ਦੀ ਭਾਰੀ ਮਸੱਕਤ ਨਾਲ ਅੱਗ 'ਤੇ ਕਾਬੂ ਪਾਇਆ ਗਿਆ।