ਭਾਜਪਾ ਨੇਤਾ ਸ਼ਾਮ ਸੁੰਦਰ ਅੱਗਰਵਾਲ ਨੇ ਪਰਿਵਾਰ ਸਮੇਤ ਕੀਤਾ,ਭਗਵਾਨ ਜਗਨਨਾਥ ਜੀ ਦੀ 21ਵੀਂ ਪ੍ਰਭਾਤ ਫੇਰੀ ਦਾ ਸਵਾਗਤ

ਕਪੂਰਥਲਾ(ਗੌਰਵ ਮੜੀਆ )- ਭਗਵਾਨ ਹਰੇ ਕ੍ਰਿਸ਼ਣ ਪ੍ਰਚਾਰ ਕਮੇਟੀ ਦੇ ਅਹੁਦੇਦਾਰਾਂ ਅਤੇ ਸ਼ਰੱਧਾਲੁਆਂ ਵਲੋਂ ਭਗਵਾਨ ਜਗਨਨਾਥ ਜੀ ਦੀ ਰਥਯਾਤਰਾ ਦੇ ਸੰਬੰਧ ਵਿੱਚ 21 ਵੀਂ ਪ੍ਰਭਾਤ ਫੇਰੀ ਧੂਮਧਾਮ ਨਾਲ ਕੱਢੀ ਗਈ। ਇਸ ਦੌਰਾਨ ਵੱਖ ਵੱਖ ਜਗ੍ਹਾਵਾਂ ਤੇ ਸ਼ਰੱਧਾਲੁਆਂ ਨੇ ਭਗਵਾਨ ਜਗਨਨਾਥ ਦੇ ਦਰਸ਼ਨ ਕਰਕੇ ਉਨ੍ਹਾਂ ਦਾ ਅਸ਼ੀਰਵਾਦ ਲਿਆ। ਲੋਕਾਂ ਨੇ ਫੁੱਲਾਂ ਦੀ ਵਰਖਾ ਕਰਕੇ ਪ੍ਰਭਾਤ ਫੇਰੀ ਦਾ ਸਵਾਗਤ ਕੀਤਾ। ਪ੍ਰਭਾਤ ਫੇਰੀ ਸਵੇਰੇ 5:30 ਵਜੇ ਗੋਪਾਲ ਪਾਰਕ ਵਿਖੇ ਭਾਜਪਾ ਸੂਬਾ ਕਾਰਜਕਾਰਨੀ ਦੇ ਮੈਂਬਰ ਸ਼ਾਮ ਸੁਂਦਰ ਅੱਗਰਵਾਲ ਨੇ ਨਿਵਾਸ ਸਥਾਨ ਵਿਖੇ ਪਹੁੰਚੀ। ਇਸ ਦੌਰਾਨ ਅੱਗਰਵਾਲ ਪਰਿਵਾਰ ਵਲੋਂ ਓਮ ਜੈ ਜਗਦੀਸ਼ ਹਰੇ ਜੀ ਦੀ ਆਰਤੀ ਕਰਨ ਦੇ ਬਾਅਦ ਭਗਵਾਨ ਜਗਨਨਾਥ ਜੀ ਦੀ ਪਾਲਕੀ ਦਾ ਫੁੱਲਾਂ ਦੀ ਵਰਖਾ ਕਰਕੇ ਸ਼ਾਨਦਾਰ ਸਵਾਗਤ ਕੀਤਾ। ਇਸ ਮੌਕੇ ਮੁਹੱਲਾ ਨਿਵਾਸੀਆਂ ਵਿੱਚ ਬਹੁਤ ਉਤਸ਼ਾਹ ਅਤੇ ਸ਼ਰਧਾ ਵਿਖਾਈ ਦਿੱਤੀ ਅਤੇ ਭਾਰੀ ਗਿਣਤੀ ਵਿੱਚ ਮਹੱਲਾ ਨਿਵਾਸੀਆਂ ਨੇ ਪਾਲਕੀ ਦੇ ਨਾਲ ਚਲਕੇ ਭਗਵਾਨ ਜਗਨਨਾਥ ਜੀ ਦਾ ਗੁਣਗਾਨ ਕੀਤਾ। ਇਸ ਮੌਕੇ ਭਾਰੀ ਗਿਣਤੀ ਵਿੱਚ ਭਗਤ ਜਨ ਹਾਜ਼ਰ ਸਨ। ਪ੍ਰੋਗਰਾਂ ਵਿੱਚ ਸ਼ਰੱਧਾਲੁਆਂ ਨੇ ਸਵੇਰੇ ਦੇ ਸ਼ਮੇ ਸੋਂਦੇ ਲੋਕਾਂ ਨੂੰ ਉਠਾਉਂਦੇ ਹੋਏ ਕਿਹਾ, ਕਿ ਉੱਠੋ ਭਗਵਾਨ ਜਗਨਨਾਥ ਦੀ ਫੌਜ ਆਈ ਹੈ। ਪ੍ਰਭਾਤ ਫੇਰੀ ਵਿੱਚ ਸ਼ਰੱਧਾਲੁਆਂ ਵਲੋਂ ਗਾਏ ਗਏ ਭਜਨ ਵਿੱਚ ਧੁੰਮ ਮਚਾਉਣ ਆ ਗਿਆ ਰਾਧੇ ਤੁਹਾਡੇ ਅੰਗਣ, ਤੇ ਸਾਰੀਆਂ ਮਹਿੱਲਾਵਾ ਅਤੇ ਮਰਦ ਸ਼ਰੱਧਾਲੁਆਂ ਨੇ ਜੱਮਕੇ ਨਾਚ ਕੀਤਾ। ਸ਼ਰੱਧਾਲੁਆਂ ਦੇ ਵਿੱਚ ਮਿੱਠੇ ਸ਼ਰਬਤ ਅਤੇ ਪ੍ਰਸਾਦ ਵੀ ਵੰਡਿਆ ਗਿਆ।

Post a Comment