ਮੰਦਰ ਦੇ ਨੇੜੇ ਮਿਲੀ ਅਣਪਛਾਤੀ ਲਾਸ਼
ਫਗਵਾੜਾ (ਨਰੇਸ਼ ਵਾਸੀ) - ਅੱਜ ਫਗਵਾੜਾ ਦੇ ਬੱਸ ਸਟੇੰਡ ਦੇ ਨੇੜੇ ਹਨੂੰਮਾਨ ਗੜ੍ਹੀ ਮੰਦਿਰ ਦੇ ਨੇੜੇ ਇਕ ਅਣਪਛਾਤੇ ਵਿਅਕਤੀ ਦੀ ਭੇਦਭਰੇ ਹਾਲਾਤਾਂ ਵਿੱਚ ਲਾਸ਼ ਮਿਲੀ ਹੈ। ਪੁਲਿਸ ਵਲੌਂ ਉਸ ਵਿਅਕਤੀ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਪੁਲੀਸ ਵੱਲੋਂ ਇਸ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਚਰੀ ਵਿੱਚ ਪਹਿਚਾਣ ਲਈ ਰਖਵਾ ਦਿੱਤਾ ਗਿਆ ਹੈ।