ਸਿਵਲ ਹਸਪਤਾਲ ਵਿਖੇ ਮਨਾਇਆ ਗਿਆ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ

ਫਗਵਾੜਾ ( ਨਰੇਸ਼ ਪਾਸੀ / ਡਾ ਰਮਨ)-ਸਿਵਲ ਸਰਜਨ ਕਪੂਰਥਲਾ ਡਾ ਗੁਰਿੰਦਰਬੀਰ ਕੋਰ ਦੇ ਹੁਕਮਾਂ ਅਤੇ ਡੀ ਐਮ ਸੀ ਕਪੂਰਥਲਾ ਡਾ ਸੰਦੀਪ ਭੋਲਾ ਦੇ ਦਿਸ਼ਾ ਨਿਰਦੇਸਾ ਤਹਿਤ ਸੀਨੀਅਰ ਮੈਡੀਕਲ ਅਫਸਰ ਡਾ ਕਮਲ ਕਿਸ਼ੋਰ ਦੀ ਯੋਗ ਅਗਵਾਈ ਅਤੇ ਡਾ ਸੰਜੀਵ ਲੋਚਣ ਦੀ ਸੁੱਚਜੀ ਦੇਖ-ਰੇਖ ਹੇਠ ਸਿਵਲ ਹਸਪਤਾਲ ਫਗਵਾੜਾ ਵਿਖੇ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮਨਾਇਆ ਗਿਆ। ਇਸ ਮੌਕੇ ਅਪਣੇ ਸੰਬੋਧਨ ’ਚ ਬੋਲਦਿਆਂ ਡਾ ਕਮਲ ਕਿਸ਼ੋਰ ਨੇ ਆਖਿਆ ਕਿ ਵਿਸ਼ਵ ਸਿਹਤ ਸੰਸਥਾ ਵਲੋਂ ਹਰ ਸਾਲ 31 ਮਈ ਨੂੰ ਤੰਬਾਕੂ ਵਿਰੋਧੀ ਦਿਵਸ ਮਨਾਇਆ ਜਾਂਦਾ ਹੈ। ਵਿਸ਼ਵ ਤੰਬਾਕੂ ਰਹਿਤ ਦਿਵਸ ਸੰਨ 1987 ’ਚ ਪਹਿਲੀ ਵਾਰ ਮਨਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਦਿਵਸ ਨੂੰ ਮਨਾਉਣ ਦਾ ਮਕਸਦ ਨਵੇ ਨਰੋਏ ਸਮਾਜ ਦੀ ਸਿਰਜਣਾ ਕਰਨਾ ਹੈ। ਅਜੋਕੇ ਸਮੇ ਵਿੱਚ ਜਦੋਂ ਸਾਡੀ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਦਲਦਲ ਵਿੱਚ ਫਸ ਰਹੀ ਹੈ ਤਾ ਤੰਬਾਕੂ ਵਿਰੋਧੀ ਦਿਵਸ ਨੂੰ ਮਨਾਉਣ ਦੀ ਅਹਿਮੀਅਤ ਜਾ ਮਹੱਤਵ ਹੋਰ ਵੀ ਜ਼ਿਆਦਾ ਹੋ ਜਾਂਦਾ ਹੈ।
ਇਸ ਮੌਕੇ ਡਾ. ਸੰਜੀਵ ਲੋਚਣ ਨੇ ਆਖਿਆ ਕਿ ਭਾਰਤ ਵਿੱਚ ਹਰ ਸਾਲ ਲੱਖਾਂ ਲੋਕਾਂ ਦੀ ਮੋਤ ਤੰਬਾਕੂ ਦੀ ਵਰਤੋਂ ਕਾਰਣ ਹੁੰਦੀ ਭਾਰਤ ਵਿੱਚ ਹੋਣ ਵਾਲੇ ਔਸਤਨ ਅੱਧ ਕੈਂਸਰਾ ਦਾ ਕਾਰਣ ਤੰਬਾਕੂ ਹੈ। ਉਨ੍ਹਾਂ ਕਿਹਾ ਕਿ ਤੰਬਾਕੂ ਦੀ ਵਰਤੋਂ ਨਾਲ ਸਿਹਤ ਸੰਬੰਧੀ ਗੰਭੀਰ ਸਮਸਿਆਵਾ ਪੈਦਾ ਹੋ ਜਾਦੀਆ ਹਨ। ਜਿਨ੍ਹਾਂ ’ਚ ਦਿਲ ਦੀ ਬਿਮਾਰੀ , ਸੋਜ਼ਿਸ਼ ,ਨਿਮੋਨੀਆ ,ਸਟ੍ਰੋਕ ਤੋਂ ਇਲਾਵਾ ਟੀ ਬੀ, ਮੂੰਹ ਦਾ ਕੈਂਸਰ , ਫੇਫੜੇ ,ਗੱਲੇ ,ਪੇਟ ਅਤੇ ਬਲੇਡਰ ਦਾ ਕੈਂਸਰ ਹੋ ਜਾਦਾ ਹੈ। ਤੰਬਾਕੂ ਦੀ ਵਰਤੋਂ ਨਾਲ ਮਨੁੱਖੀ ਸਿਹਤ ਵਿੱਚ ਅਨੇਕਾਂ ਵਿਗਾੜ ਆ ਜਾਦੇ ਹਨ। ਮਨੁੱਖੀ ਸਿਹਤ ਲਈ ਤੰਬਾਕੂ ਦੀ ਵਰਤੋਂ ਬਹੁਤ ਹੀ ਹਾਨੀਕਾਰਕ ਹੈ। ਉਨ੍ਹਾਂ ਕਿਹਾ ਕਿ ਸਿਗਰੇਟ ਬੀੜੀ ਜਾ ਹੁੱਕਾ ਨਾ ਪੀਣ ਵਾਲੇ ਮਾਸੁਮ ਲੋਕਾ ਨੂੰ ਤੰਬਾਕੂ ਦੇ ਧੂਏ ਤੋ ਹੋਣ ਵਾਲੇ ਕੈਂਸਰ ਅਤੇ ਹੋਰ ਮਾੜੇ ਪ੍ਰਭਾਵਾ ਤੋ ਬਚਾਉਣ ਅਤੇ 18 ਸਾਲ ਤੋ ਘੱਟ ਉਮਰ ਦੇ ਬੱਚਿਆਂ ਨੂੰ ਤੰਬਾਕੂ ਤੋਂ ਦੂਰ ਰੱਖਣ ਲਈ ਦੇਸ਼ ਭਰ ਵਿੱਚ ਸਿਗਰੇਟ ਐਂਡ ਤੰਬਾਕੂ ਪ੍ਰੌਡਕਟ ਐਕਟ ਲਾਗੂ ਕੀਤਾ ਗਿਆ। ਇਸ ਮੌਕੇ ਦਲਜੀਤ ਕੌਰ , ਮਨਦੀਪ ਕੋਰ , ਅਸ਼ਮਦੀਪ , ਬਲਦੇਵ , ਸਟਾਫ਼ ਨਰਸ , ਸੋਨੂੰ ਬਾਲਾ ਕੋਸਲਰ , ਸੁਖਵਿੰਦਰ ਕੌਰ ਸਟਾਫ਼ ਕੋਸਲਰ ,ਜੋਤ ਡਾਟਾ ਐਂਟਰੀ ਅਪਰੇਟਰ ਆਦਿ ਮੌਜੂਦ ਸਨ।

Post a Comment