<strong> ਲੁਧਿਆਣਾ (ਵਿੱਕੀ ਸੂਰੀ)-</strong> ਥਾਣਾ ਲਾਡੋਵਾਲ ਅਧੀਨ ਆਉਂਦੇ ਟੋਲ ਪਲਾਜ਼ਾ ਬੇਰੀਅਲ ਨੇੜੇ ਅੱਜ ਸਵੇਰੇ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਬੰਦੂਕ ਦੀ ਨੋਕ ’ਤੇ ਰੋਡਵੇਜ਼ ਬੱਸ ਦੇ ਕੰਡਕਟਰ ਤੋਂ ਪੈਸਿਆਂ ਵਾਲਾ ਬੈਗ ਖੋਹ ਲਿਆ। ਇਸ ਘਟਨਾ ਤੋਂ ਬਾਅਦ ਰੋਡਵੇਜ਼ ਦੇ ਬੱਸ ਚਾਲਕਾਂ ਨੇ ਪ੍ਰਸ਼ਾਸਨ ਅਤੇ ਸਰਕਾਰ ਖ਼ਿਲਾਫ਼ ਹਾਈਵੇਅ ਦੇ ਵਿਚਕਾਰ ਬੱਸਾਂ ਖੜੀਆਂ ਕਰਕੇ ਰੋਡ ਪ੍ਰਦਰਸ਼ਨ ਕਰਨ ਲਗੇ ।<strong style="font-family: arial, helvetica, sans-serif; font-size: 18.6667px;"></strong> ਮਿਲੀ ਜਾਣਕਾਰੀ ਅਨੁਸਾਰ ਬੱਸ ਸਵਾਰੀਆਂ ਲੈ ਕੇ ਲੁਧਿਆਣਾ ਤੋਂ ਜਲੰਧਰ ਵੱਲ ਆ ਰਹੀ ਸੀ। ਜਦੋਂ ਬੱਸ ਲਾਡੋਵਾਲ ਟੋਲ ਪਲਾਜਾ ਕੋਲ ਸੀ ਤਾਂ ਮੋਟਰਸਾਈਕਲ ’ਤੇ ਤਿੰਨ ਨੌਜਵਾਨ ਆਏ, ਜਿਨ੍ਹਾਂ ਨੇ ਬੰਦੂਕ ਦੀ ਨੋਕ ’ਤੇ ਬੱਸ ਨੂੰ ਰੋਕ ਲਿਆ ਅਤੇ ਕੰਡਕਟਰ ਦਾ ਬੈਗ ਖੋਹ ਕੇ ਫ਼ਰਾਰ ਹੋ ਗਏ।