ਦਿਨ ਚੜਦੇ,ਗੈਸ ਦੀ ਕੀਮਤ 'ਚ ਵੱਡਾ ਬਦਲਾਅ,ਸਸਤਾ ਹੋਇਆ ਸਿਲੰਡਰ
ਨਵੀਂ ਦਿੱਲੀ: ਅੱਜ 1 ਜੂਨ ਨੂੰ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਵੱਡਾ ਬਦਲਾਅ ਹੋਇਆ ਹੈ। 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ 'ਚ ਵੱਡੀ ਕਟੌਤੀ ਕੀਤੀ ਗਈ ਹੈ। ਜਾਣਕਾਰੀ ਮੁਤਾਬਕ 19 ਕਿਲੋ ਦੇ ਕਮਰਸ਼ੀਅਲ ਐਲ.ਪੀ.ਜੀ. ਸਿਲੰਡਰ ਦੀਆਂ ਕੀਮਤਾਂ ਵਿੱਚ 135 ਰੁਪਏ ਪ੍ਰਤੀ ਸਿਲੰਡਰ ਦੀ ਕਟੌਤੀ ਕੀਤੀ ਗਈ ਹੈ।ਇਸ ਦੀ ਕੀਮਤ ਹੁਣ ਦਿੱਲੀ ਵਿੱਚ 2219 ਰੁਪਏ, ਕੋਲਕਾਤਾ ਵਿੱਚ 2322 ਰੁਪਏ, ਮੁੰਬਈ ਵਿੱਚ 2171.50 ਰੁਪਏ ਅਤੇ ਚੇਨਈ ਵਿੱਚ 2373 ਰੁਪਏ ਹੋਵੇਗੀ। ਉਥੇ ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਨਵੀਆਂ ਦਰਾਂ ਅੱਜ 1 ਜੂਨ ਤੋਂ ਲਾਗੂ ਹੋਣਗੀਆਂ।