ਪੁਲਸ ਵੱਲੋ ਨਜਾਇਜ਼ ਸ਼ਰਾਬ ਸਮੇਤ ਇੱਕ ਨੂੰ ਕੀਤਾ ਕਾਬੂ

ਫਗਵਾੜਾ ( ਨਰੇਸ਼ ਪਾਸੀ / ਡਾ ਰਮਨ )- ਪੁਲਿਸ ਕਪਤਾਨ ਰਾਜੇਸ਼ ਕੱਕੜ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜਬਚਨ ਸਿੰਘ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਅਤੇ ਜਗਜੀਤ ਸਿੰਘ ਸਰੋਏ ਪੁਲਿਸ ਕਪਤਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਮਾੜੇ ਅਨਸਰਾਂ ਵਿਰੁੱਧ ਵਿੰਡੀ ਗਈ। ਮੁਹਿੰਮ ਨੂੰ ਉਸ ਵੇਲੇ ਸਫਲਤਾ ਮਿਲੀ ਜਦੋਂ ਲੇਡੀ ਸਬ ਇੰਸਪੈਕਟਰ ਅਮਨਪ੍ਰੀਤ ਕੌਰ ਮੁੱਖ ਥਾਣਾ ਫੱਤੂਢੀਗਾ ਦੀ ਨਿਗਰਾਨੀ ਹੇਠ ਏ. ਐਸ.ਆਈ. ਮੇਜਰ ਸਿੰਘ ਸਮੇਤ ਪੁਲਿਸ ਪਾਰਟੀ ਸਮੇਤ ਚੋਕ ਸਾਹਦੋਲਾ ਫੱਤੂਢੀਗਾ ਮੋਜੂਦ ਸਨ। ਇੱਕ ਮੋਨਾ ਲੜਕਾ ਦਰੀਏਵਾਲ ਦੀ ਤਰਫੋਂ ਪੈਦਲ ਆਉਦਾ ਦਿਖਾਈ ਦੇ ਰਿਹਾ ਸੀ। ਜਿਸ ਨੂੰ ਮੇਜਰ ਸਿੰਘ ਨੇ ਰੁਕਣ ਦਾ ਇਸ਼ਾਰਾ ਕੀਤਾ। ਜਿਸ ਦੇ ਹੱਥ ਵਿੱਚ ਕੈਨ ਪਲਾਸਟਿਕ ਫੜੀ ਹੋਈ ਸੀ ਜੋ ਪੁਲਿਸ ਨੂੰ ਵੇਖ ਜਕਦੱਮ ਪਿਛੇ ਨੂੰ ਮੁੜਨ ਲਗਾ ਸੀ। ਉਸ ਨੂੰ ਏ. ਐਸ.ਆਈ. ਮੇਜਰ ਸਿੰਘ ਨੇ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਕਾਬੂ ਕੀਤਾ ਅਤੇ ਫਿਰ ਉਸ ਦਾ ਨਾਮ ਪਤਾ ਪੁਛਿਆ ਜਿਸ ਨੇ ਅਪਣਾ ਨਾਂਮ ਅਭਿਸ਼ੇਕ ਉਰਫ਼ ਪੱਪੂ ਪੁੱਤਰ ਲੇਟ ਨੰਨੂੰ ਵਾਸੀ ਥਰਮਲ ਕਲੋਨੀ ਨੇੜੇ ਰਾਜੇ ਦਾ ਪੰਪ ਗੋਇੰਦਵਾਲ ਸਾਹਿਬ ਜ਼ਿਲ੍ਹਾ ਤਰਨਤਾਰਨ ਦੱਸਿਆ । ਉਸ ਪਾਸੋ ਬਰਾਮਦ ਹੋਈ ਕੈਨ ਵਿੱਚੋ 15 ,750 ਐਮ.ਐਲ. ਨਜਾਇਜ਼ ਸ਼ਰਾਬ ਬਰਾਮਦ ਹੋਈ । ਪੁਲਸ ਵਲੋ ਉਸ ਨੂੰ ਕਾਬੂ ਕਰਕੇ ਪੁੱਛਗਿਛ ਕੀਤੀ ਜਾ ਰਹੀ ਹੈ।

 

Post a Comment