Breaking ! ਭਿਆਨਕ ਸੜਕ ਹਾਦਸਾ,ਜੋੜੇ ਦੀ ਹੋਈ ਦਰਦਨਾਕ ਮੌਤ
ਫਰੀਦਕੋਟ(ਵਿਪੱਨ ਮਿਤੱਲ):-ਕੋਟ ਕਰੋੜ ਟੋਲ ਪਲਾਜ਼ਾ ਦੇ ਪਾਸ ਅੱਜ ਹੋਇਆ ਜ਼ਬਰਦਸਤ ਸੜਕ ਹਾਦਸਾ। ਜਿਸ ਵਿੱਚ ਫਰੀਦਕੋਟ ਲਈ ਦੁਖਦਾਈ ਖ਼ਬਰ ਆਈ ਜਦੋਂ ਕਿ ਏਥੋਂ ਦੇ ਸੇਵਾਮੁਕਤ ਬੈਂਕ ਅਧਿਕਾਰੀ ਸੁਰੇਸ਼ ਅਰੋੜਾ ਅਤੇ ਉਨ੍ਹਾਂ ਦੀ ਪਤਨੀ ਸੇਵਾ ਮੁਕਤ ਅਧਿਆਪਕ ਸੁਨੀਤਾ ਰਾਣੀ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਕਾਰ ਵਿੱਚ ਪਿੱਛੋਂ ਬੱਸ ਵੱਜਣ ਕਾਰਨ ਹੋਇਆ ਹਾਦਸਾ, ਹਾਦਸਾ ਇੰਨਾਂ ਜ਼ਬਰਦਸਤ ਸੀ ਕਿ ਨਰੇਸ਼ ਅਰੋੜਾ ਦੀ ਮੌਕੇ ਤੇ ਮੌਤ ਹੋ ਗਈ ਹੈ, ਅਤੇ ਉਨ੍ਹਾਂ ਦੀ ਪਤਨੀ ਨੇ ਹਸਪਤਾਲ ਵਿਚ ਦਮ ਤੋੜ ਦਿੱਤਾ । ਡਰਾਈਵਰ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈਂ।ਪੁਲਸ ਵੱਲੋ ਮਾਮਲੇ ਦੀ ਜਾਚ ਕੀਤੀ ਜਾ ਰਹੀ ਹੈ।