ਭਿਆਨਕ ਸੜਕ ਹਾਦਸਾ, 2 ਦੀ ਮੌਤ, ਇੱਕ ਬੱਚੇ ਸਣੇ 4 ਜ਼ਖਮੀ

ਮਾਛੀਵਾੜਾ - ਮਾਛੀਵਾੜਾ ਸਾਹਿਬ ਨੇੜੇ ਇੱਕ ਦਰਦਰਨਾਕ ਸੜਕ ਹਾਦਸਾ ਵਾਪਰਨ ਦੀ ਜਾਣਕਾਰੀ ਮਿਲੀ ਹੈ, ਜਿਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ ਤੇ 4 ਲੋਕ ਜ਼ਖ਼ਮੀ ਹੋ ਗਏ ਹਨ । ਮਿਲੀ ਜਾਣਕਾਰੀ ਅਨੁਸਾਰ ਮਾਛੀਵਾੜਾ ਸਾਹਿਬ ਨੇੜੇ ਸਵੇਰੇ ਦੋ ਕਾਰਾਂ ਦੀ ਸਿੱਧੀ ਟੱਕਰ ਹੋ ਗਈ, ਜਿਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਸਮਰਾਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ ।ਇਸ ਹਾਦਸੇ ਵਿੱਚ ਮ੍ਰਿਤਕਾਂ ਦੀ ਪਛਾਣ ਪ੍ਰੀਤਮ ਕੌਰ ਵਾਸੀ ਢੰਡੇ ਅਤੇ ਮਿਲਨ ਸਹਿਗਲ ਵਾਸੀ ਭਾਮੀਆਂ ਰੋਡ ਲੁਧਿਆਣਾ ਵੱਜੋਂ ਹੋਈ ਹੈ।

ਇਸ ਹਾਦਸੇ ਦੌਰਾਨ 1 ਬੱਚੇ ਸਣੇ 4 ਹੋਰ ਜਖ਼ਮੀ ਹੋ ਗਏ ਹਨ । ਦੱਸਿਆ ਜਾ ਰਿਹਾ ਹੈ ਕਿ ਰੋਪੜ ਵੱਲੋਂ ਆ ਰਹੀ ਇੱਕ ਹੌਂਡਾ ਕਾਰ ਦੀ ਲੁਧਿਆਣਾ ਵੱਲੋਂ ਆ ਰਹੀ ਅਰਟਿਗਾ ਨਾਲ ਸਿੱਧੀ ਟੱਕਰ ਹੋ ਗਈ। ਇਸ ਹਾਦਸੇ ਵਿੱਚ ਦੋਵੇਂ ਕਾਰ ਦੇ ਚਾਲਕ ਜ਼ਖਮੀ ਹੋ ਗਈ। ਇਸ ਹਾਦਸੇ ਵਿਚ ਇੱਕ ਬੱਚਾ ਗੁਰਨੂਰ ਸਿੰਘ ਢੰਡੇ ਹਰਗੁਨਪਨੀਤ ਸਿੰਘ ਵਾਸੀ ਬੌਂਦਲੀ, ਬਲਜੀਤ ਕੌਰ ਅਤੇ ਮਨੀਸ਼ ਵਾਸੀ ਲੁਧਿਆਣਾ ਜਖ਼ਮੀ ਹੋ ਗਏ।ਇਸ ਹਾਦਸੇ ਵਿੱਚ ਪ੍ਰੀਤਮ ਕੌਰ ਅਤੇ ਮਿਲਨ ਸਹਿਗਲ ਦੀ ਤਾਂ ਮੌਕੇ ’ਤੇ ਹੀ ਮੌਤ ਹੋ ਗਈ ਸੀ ਜਦਕਿ ਜਖ਼ਮੀਆਂ ਨੂੰ ਨੇੜੇ ਹਸਪਤਾਲ ਵਿਖੇ ਇਲਾਜ ਲਈ ਭੇਜ ਦਿੱਤਾ ਗਿਆ। ਪੁਲਿਸ ਵੱਲੋਂ ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ।

Post a Comment