22 ਮਈ ਨੂੰ ਦਿੱਲੀ ਵਿਖੇ ਪੁਰਾਣੀ ਪੈਨਸ਼ਨ ਬਹਾਲੀ ਲਈ ਰਾਸ਼ਟਰੀ ਅੰਦੋਲਨ ਦਾ ਬਿਗਲ ਵਜਾਵਾਂਗੇ- ਕੁਲਦੀਪ ਵਾਲੀਆ

ਜਲੰਧਰ (ਵਿੱਕੀ ਸੂਰੀ)- ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਜ਼ਿਲਾ ਕਨਵੀਨਰ ਕੁਲਦੀਪ ਵਾਲੀਆ ਨੇ ਕਿਹਾ ਹੈ ਕਿ ਹੁਣ ਸਾਡਾ ਸੰਘਰਸ਼ ਕੇਵਲ ਰਾਜਾਂ ’ਚ ਹੀ ਨਹੀਂ ਸਗੋਂ ਰਾਸ਼ਟਰੀ ਪੱਧਰ ਤੇ ਪੂਰੇ ਭਾਰਤ ’ਚ ਹੋਵੇਗਾ। ਅਸੀਂ ਰਾਜ ਸਰਕਾਰਾਂ ਅਤੇ ਕੇਂਦਰ ਸਰਕਾਰ ਨੂੰ ਪੁਰਾਣੀ ਪੈਨਸ਼ਨ ਬਹਾਲੀ ਲਈ ਮਜ਼ਬੂਰ ਕਰ ਦਿਆਂਗੇ। ਸਾਰੇ ਪੰਜਾਬ ਚ 22 ਦੇ ਐਕਸ਼ਨ ਲਈ ਵੱਡੇ ਪੱਧਰ ਤੇ ਪੰਜਾਬ ,ਹਰਿਆਣਾ, ਰਾਜਸਥਾਨ,ਉਤਰ ਪ੍ਰਦੇਸ਼, ਮੱਧ ਪ੍ਰਦੇਸ਼,ਤੇਲੰਗਾਨਾ ਆਦਿ ਰਾਜਾਂ ਚ ਜੰਗੀ ਪੱਧਰ ਤੇ ਤਿਆਰੀਆ ਚਲ ਰਹੀਆਂ ਹਨ।



 

ਇਸੇ ਦੌਰਾਨ ਜ਼ਿਲਾ ਕਨਵੀਨਰ ਕੁਲਦੀਪ ਵਾਲੀਆ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਚ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ। ਉਹਨਾਂ ਦੇ ਨਾਲ ਸੂਬਾ ਸਕੱਤਰ ਤੀਰਥ ਸਿੰਘ ਬਾਸੀ ਨੇ ਪੀ ਐਸ ਐਸ ਐਫ ਵੱਲੋਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਨੂੰ ਹਰ ਸਹਿਯੋਗ ਦੇਣ ਦਾ ਐਲਾਨ ਕੀਤਾ। ਇਸ ਸਮੇਂ ਅਮਰ ਜੀਤ, ਭਗਤ ਸੰਦੀਪ ਰਾਜੋਵਾਲ, ਵੇਦ ਕੁਮਾਰ,ਸੰਦੀਪ ਜਲੰਧਰ,ਗੁਰ ਕਰਨ,ਜੰਗਲ ਕਿਸ਼ੋਰ, ਬਲ ਕਾਰ ਸਿੰਘ ਆਦਿ ਹਾਜਰ ਰਹੇ।

Post a Comment