ਪੁਲਸ ਦੇ ਹੱਥ ਲੱਗੀ ਵੱਡੀ ਸਫਲਤਾ, ਹੈਰੋਇਨ ਸਮੇਤ 2 ਵਿਅਕਤੀ ਕਾਬੂ

ਫਗਵਾੜਾ'(ਨਰੇਸ਼ ਪਾਸੀ,ਇੰਦਰਜੀਤ ਸ਼ਰਮਾ) -ਪੁਲਸ ਵਲੋਂ ਜਿਥੇ ਸੁਰੱਖਿਆ ਇੰਤਜ਼ਾਮ ਵਧਾਉਂਦਿਆਂ ਵੱਖ-ਵੱਖ ਥਾਵਾਂ ’ਤੇ ਚੈਕਿੰਗ ਕੀਤੀ ਜਾ ਰਹੀ ਹੈ, ਉਥੇ ਹੀ ਨਸ਼ਾ ਸਮੱਗਲਰਾਂ ਖਿਲਾਫ ਵੀ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਦੋਰਾਨ ਬੀਤੇ ਦਿਨ ਏ.ਐੱਸ.ਆਈ. ਗੁਰਵਿੰਦਰਪਾਲ ਸਿੰਘ ਪੁਲਸ ਪਾਰਟੀ ਸਮੇਤ ਸਬਜ਼ੀ ਮੰਡੀ ਵੱਲ ਜਾ ਰਹੇ ਸੀ। ਇਸ ਦੌਰਾਨ ਪਲਾਹੀ ਗੇਟ ਵਲੋਂ ਇਕ ਗੱਡੀ ਨੰਬਰ PB65-AH-0274 ਆਲਟੋ ਕਾਰ ਆਉਂਦੀ ਦਿਖਾਈ ਦਿੱਤੀ। ਪੁਲਸ ਨੂੰ ਦੇਖ ਕੇ ਦੋਨੋ ਗੱਡੀ ਛੱਡ ਕੇ ਭੱਜਣ ਲੱਗੇ ਪਰ ਪੁਲਸ ਨੇਂ ਦੋਨਾਂ ਨੂੰ ਕਾਬੂ ਕਰ ਲਿਆ ਜਿਸ ਚ ਗੱਡੀ ਚਲਾਣ ਵਾਲੇ ਦਾ ਨਾਂ ਸੰਜੀਵ ਪੁੱਤਰ ਦਾਰਾ ਵਾਸੀ ਪਲਾਹੀ ਫਗਵਾੜਾ ਅਤੇ ਦੂਸਰੇ ਦਾ ਨਾ ਸਾਜਨ ਪੁੱਤਰ ਵਿਜੇ ਕੁਮਾਰ ਵਾਸੀ ਪਲਾਹੀ ਗੇਟ ਫਗਵਾੜਾ ਦਸਿਆ ਹੈ। ਜਿਨ੍ਹਾਂ ਦੀ ਗੱਡੀ ਦੀ ਤਲਾਸ਼ੀ ਲੈਣ ਤੇ ਗੱਡੀ ਚੋ 25 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਪੁਲਸ ਵਲੋਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

Post a Comment