ਮਾਤਾ ਭਦਰਕਾਲੀ ਦੇ 75ਵੇਂ ਇਤਿਹਾਸਿਕ ਮੇਲੇ ਵਾਲੇ ਦਿਨ ਛੁੱਟੀ ਦਾ ਐਲਾਨ,ਜਾਣੋ ਕਦੋਂ ਹੈ ਮੇਲਾ

ਕਪੂਰਥਲਾ (ਗੌਰਵ ਮੜੀਆ)- ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਇੰਡੀਅਨ ਨੇ ਬੀਤੇ ਦਿਨੀ ਡਿਪਟੀ ਕਮਿਸ਼ਨਰ ਕਪੂਰਥਲਾ ਵਿਸ਼ੇਸ਼ ਸਾਰੰਗਲ ਨਾਲ ਮੁਲਾਕਾਤ ਕਰਕੇ ਸ਼ਹਿਰ ਵਾਸੀਆਂ ਦੀਆ ਧਾਰਮਿਕ ਭਾਵਨਾਵਾ ਨੂੰ ਵੇਖਦੇ ਹੋਏ ਮਾਤਾ ਭਦਰਕਾਲੀ ਦੇ 75 ਵੇਂ ਇਤਿਹਾਸਿਕ ਮੇਲੇ ਵਾਲੇ ਦਿਨ ਛੁੱਟੀ ਦਾ ਐਲਾਨ ਕਰਨ ਲਈ ਇੱਕ ਮੰਗ ਪੱਤਰ ਦਿੱਤਾ ਸੀ।



ਜਿਸ ਤੇ ਡਿਪਟੀ ਕਮਿਸ਼ਨਰ ਕਪੂਰਥਲਾ ਵਿਸ਼ੇਸ਼ ਸਾਰੰਗਲ ਵਲੋਂ ਵੀਰਵਾਰ ਨੂੰ ਮਾਤਾ ਭਦਰਕਾਲੀ ਦੇ 75 ਵੇਂ ਇਤਿਹਾਸਿਕ ਮੇਲੇ ਵਾਲੇ ਦਿਨ 26 ਮਈ ਨੂੰ ਛੁੱਟੀ ਦਾ ਐਲਾਨ ਕੀਤੇ ਜਾਣ ਦਾ ਜੋਰਦਾਰ ਸਵਾਗਤ ਕਰਦੇ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਇੰਡੀਅਨ ਨੇ ਕਿਹਾ ਕਿ ਕਪੂਰਥਲਾ ਡੀਸੀ ਵਿਸ਼ੇਸ਼ ਸਾਰੰਗਲ ਨੇ 26 ਮਈ ਮੇਲੇ ਵਾਲੇ ਦਿਨ ਲਈ ਛੁੱਟੀ ਦਾ ਐਲਾਨ ਕਰਕੇ ਲੋਕਾਂ ਦੀਆਂ ਧਾਰਮਿਕ ਭਾਵਨਾ ਦਾ ਆਦਰ ਕੀਤਾ ਹੈ।ਇਹ ਆਦੇਸ਼ ਸਾਰੇ ਸਰਕਾਰੀ ਆਧਰੇ,ਸਕੂਲਾਂ ਨੂੰ ਮੰਨਣ ਯੋਗ ਹੋਣਗੇ।

Post a Comment