ਜਲੰਧਰ(ਵਿੱਕੀ ਸੂਰੀ,ਸਤੀਸ਼ ਕੁਮਾਰ)- ਸ਼ਹਿਰ ਦੇ ਲੰਮਾ ਪਿੰਡ ਇਲਾਕੇ ਵਿੱਚ ਤੜਕੇ ਸਵੇਰੇ ਇੱਕ ਮੰਦਭਾਗੀ ਘਟਨਾ ਵਾਪਰੀ, ਜਿੱਥੇ ਇੱਕ ਘਰ ਅੰਦਰ ਅਚਾਨਕ ਅੱਗ ਲੱਗ ਗਈ। ਇਸ ਘਟਨਾ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ 2 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ।ਮਿਲੀ ਜਾਣਕਾਰੀ ਅਨੁਸਾਰ ਅੱਗ ਨੇ ਪੂਰੇ ਪਰਿਵਾਰ ਨੂੰ ਆਪਣੀ ਲਪੇਟ 'ਚ ਲੈ ਲਿਆ। ਪਰਵਾਸੀ ਮਜ਼ਦੂਰ ਦਾ ਇਹ ਪਰਿਵਾਰ ਸੀ ਜੋ ਘਟਨਾ ਸਮੇਂ ਘਰ ਅੰਦਰ ਮੌਜੂਦ ਸੀ। ਬਿਹਾਰ ਦੇ ਰਹਿਣ ਵਾਲੇ ਪਰਵਾਸੀ ਰਾਜ ਕੁਮਾਰ ਤੇ ਉਸ ਦੇ ਡੇਢ ਸਾਲ ਦੇ ਬੱਚੇ ਦੀ ਮੌਤ ਹੋ ਗਈ ਜਦਕਿ ਰਾਜ ਕੁਮਾਰ ਦੀ ਪਤਨੀ ਤੇ ਦੂਜਾ ਬੇਟਾ ਅੱਗ ਨਾਲ ਬੁਰੀ ਤਰ੍ਹਾਂ ਝੁਲਸ ਗਏ।ਇਸ ਘਟਨਾ ਸਬੰਧੀ ਸੂਚਨਾ ਮਿਲਦੇ ਹੀ ਪੁਲਸ ਮੋਕੇ ਤੇ ਪਹੁੰਚੀ ਉਨ੍ਹਾਂ ਦੱਸਿਆ ਕਿ ਰਾਜ ਕੁਮਾਰ ਜੋ ਬਿਹਾਰ ਦਾ ਰਹਿਣ ਵਾਲਾ ਸੀ, ਇੱਥੇ ਕਿਰਾਏ ਦੇ ਮਕਾਨ ਦੇ ਰਹਿੰਦਾ ਸੀ। ਸਵੇਰੇ ਗੈਸ ਪਾਈਪ ਲੀਕ ਹੋਣ ਕਰਕੇ ਪੂਰੇ ਘਰ ਵਿੱਚ ਗੈਸ ਫੈਲੀ ਹੋਈ ਸੀ।ਇਸ ਦੌਰਾਨ ਗੈਸ ਚੁੱਲ੍ਹੇ ਨੂੰ ਕਿਸੇ ਕੰਮ ਲਈ ਜਲਾਇਆ ਗਿਆ ਜਿਸ ਕਰਕੇ ਪੂਰੇ ਘਰ ਵਿਚ ਅੱਗ ਲੱਗ ਗਈ। ਇਸ ਅੱਗ ਵਿੱਚ ਰਾਜ ਕੁਮਾਰ ਉਸ ਦੇ ਡੇਢ ਸਾਲ ਦੇ ਬੇਟੇ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਉਸ ਦੀ ਪਤਨੀ ਤੇ ਉਸ ਦੇ ਦੂਸਰੇ ਬੱਚੇ ਨੂੰ ਅੱਗ ਨਾਲ ਝੁਲਸ ਜਾਣ ਕਰਕੇ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
Contact Us To Share your Problem Or Latest News... Link
Reach out!