Big Breaking News! ਦੋ ਧਿਰਾਂ ਦਾ ਹੋਇਆ ਝਗੜਾ,ਬਸਤੀ ਸ਼ੇਖ ਦੇ ਵਿਅਕਤੀ ਦੀ ਮੌਤ

ਜਲੰਧਰ(ਵਿੱਕੀ ਸੂਰੀ)- ਮਾਮਲਾ ਆਪਸੀ ਝਗੜੇ ਦਾ ਸੀ, ਜਿੱਥੇ ਔਰਤਾਂ ਇੱਕ ਦੂਜੇ ਨੂੰ ਗਾਲ੍ਹਾਂ ਕੱਢ ਰਹੀਆਂ ਸਨ। ਇਸ ਦੌਰਾਨ ਔਰਤਾਂ ਨੇ ਇੱਟਾਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਇੱਟ ਵਿਅਕਤੀ ਦੇ ਸਿਰ ਵਿੱਚ ਵੱਜੀ, ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ, ਬਾਅਦ ਵਿੱਚ ਉਸ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ।ਮਿਲੀ ਜਾਣਕਾਰੀ ਮੁਤਾਬਕ ਜਲੰਧਰ ਦੀ ਬਸਤੀ ਸ਼ੇਖ 'ਚ ਆਪਸੀ ਝਗੜੇ ਕਾਰਨ ਇਕ ਵਿਅਕਤੀ ਦੇ ਸਿਰ 'ਤੇ ਇੱਟ ਵੱਜਣ ਤੇ ਮੌਤ ਹੋ ਗਈ। ਪੁਲੀਸ ਨੇ ਕੱਤਲ ਦੇ ਦੋਸ਼ ਹੇਠ ਕੁਝ ਔਰਤਾਂ ਨੂੰ ਹਿਰਾਸਤ ਵਿੱਚ ਲਿਆ ਹੈ। ਬਸਤੀ ਸ਼ੇਖ ਵਿੱਚ ਤਰਖਾਣ ਦਾ ਕੰਮ ਕਰਨ ਵਾਲੇ ਅਸ਼ਵਨੀ ਕੁਮਾਰ ਦੇ ਪਰਿਵਾਰਕ ਮੈਂਬਰਾਂ ਦਾ ਗੁਆਂਢੀ ਔਰਤਾਂ ਨਾਲ ਝਗੜਾ ਹੋ ਗਿਆ।ਝਗੜੇ ਦੌਰਾਨ ਔਰਤਾਂ ਨੇ ਉਨ੍ਹਾਂ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ। ਸਥਿਤੀ ਤਕਰਾਰ ਤੱਕ ਪਹੁੰਚ ਗਈ। ਇਸ ਦੌਰਾਨ ਇੱਟ ਅਸ਼ਵਨੀ ਕੁਮਾਰ ਦੇ ਸਿਰ ਵਿੱਚ ਵੱਜੀ। ਜਿਸ ਕਾਰਨ ਉਹ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸ ਦੀ ਮੌਤ ਹੋ ਗਈ। ਇਸ ਸਬੰਧੀ ਥਾਣਾ ਨੰਬਰ ਪੰਜ ਦੀ ਪੁਲੀਸ ਨੇ ਕੁਝ ਔਰਤਾਂ ਨੂੰ ਹਿਰਾਸਤ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Post a Comment