ਪੰਜਾਬ ਸਰਕਾਰ ਵਿਰੁੱਧ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ
ਜਲੰਧਰ(ਵਿੱਕੀ ਸੂਰੀ)-ਜਲੰਧਰ ਟਿੱਪਰ ਐਸੋਸੀਏਸ਼ਨ ਫੋਕਲ ਪੁਆਇੰਟ ਵੱਲੋਂ ਪੰਜਾਬ ਸਰਕਾਰ ਵਿਰੁੱਧ ਪਠਾਨਕੋਟ ਚੌਕ 'ਚ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਭਾਵੇਂ ਕਿ ਧਰਨੇ ਨੂੰ ਰੋਕਣ ਲਈ ਭਾਰੀ ਮਾਤਰਾ ਚ ਪਹਿਲਾਂ ਹੀ ਪੁਲਿਸ ਫੋਰਸ ਤਾਇਨਾਤ ਸੀ ਪਰ ਇਸਦੇ ਬਾਵਜੂਦ ਵੀ ਟਿੱਪਰ ਚਾਲਕ ਵੱਲੋਂ ਸਾਰੇ ਪਾਸੇ ਟਿੱਪਰ ਲਗਾ ਕੇ ਰਸਤਾ ਬੰਦ ਕਰ ਦਿੱਤਾ। ਜਿਸ ਦੌਰਾਨ ਚਾਰੋਂ ਪਾਸੇ ਜਾਮ ਲੱਗ ਗਿਆ। ਐਸੋਸੀਏਸ਼ਨ ਦਾ ਕਹਿਣਾ ਹੈ ਕਿ ਪਿਛਲੇ 45 ਦਿਨਾਂ ਤੋਂ ਪੰਜਾਬ ਦੇ ਕਰੈਸ਼ਰ ਬੰਦ ਪਏ ਹਨ ਜੋ ਜਲਦ ਚਲਾਏ ਜਾਣ ਤੇ ਰੇਤਾ ਦੀਆਂ ਖੱਡਾਂ ਨੂੰ ਬਰਸਾਤੀ ਮੌਸਮ ਤੋਂ ਪਹਿਲਾਂ ਚਲਾਇਆ ਜਾਵੇ ਤੇ ਖੱਡਾ ਵਿੱਚ ਵਾਰੀ ਸਿਰ ਰੇਤਾ ਬਜਰੀ ਲੋਡ ਕਰਨ ਦਾ ਸਿਸਟਮ ਲਾਗੂ ਕੀਤਾ ਜਾਵੇ। ਜੋ ਕਿ ਅਜੇ ਤਕ ਠੇਕੇਦਾਰ ਪ੍ਰਣਾਲੀ ਤਹਿਤ ਠੇਕੇਦਾਰ ਵੱਲੋਂ ਹੀ ਆਪਣੇ ਵਾਹਨ ਦੀ ਭਰਵਾਈ ਕੀਤੀ ਜਾਂਦੀ ਹੈ ਜਦ ਕਿ ਆਮ ਟਿੱਪਰ ਚਾਲਕ ਉਸੇ ਤਰ੍ਹਾਂ ਹੀ ਖੜ੍ਹੇ ਰਹਿੰਦੇ ਹਨ ਜਿਨ੍ਹਾਂ ਦੀ ਵਾਰੀ ਵੀ ਨਹੀਂ ਆਉਂਦੀ। ਨਵੀਂ ਮਾਈਨਿੰਗ ਨੀਤੀ ਆਉਣ ਤਕ ਪੁਰਾਣੀ ਨੀਤੀ ਤਹਿਤ ਸਟੋਰ ਕ੍ਰੈਸ਼ਰ ਨੂੰ ਚਾਲੂ ਕੀਤਾ ਜਾਵੇ।