ਖਾਸ ਖਬਰ ! ਚਲਦੀ ਬੱਸ 'ਚ ਔਰਤ ਨੇ ਦਿੱਤਾ ਬੱਚੀ ਨੂੰ ਜਨਮ
ਫਗਵਾੜਾ(ਵਿੱਕੀ ਸੂਰੀ )- ਜਲੰਧਰ ਤੋਂ ਫਗਵਾੜਾ ਜਾ ਰਹੀ ਬੱਸ ਵਿੱਚ ਇੱਕ ਔਰਤ ਵੱਲੋਂ ਬੱਚੀ ਨੂੰ ਜਨਮ ਦੇਣ ਦੀ ਜਾਣਕਾਰੀ ਮਿਲੀ ਹੈ। ਔਰਤ ਦੀ ਪਛਾਣ ਸ਼ਿਵਾਨੀ ਪਤਨੀ ਅਸ਼ਵੀਰ ਵਾਸੀ ਲੁਧਿਆਣਾ ਵਜੋਂ ਹੋਈ ਹੈ। ਉਹ ਬੱਸ ਵਿੱਚ ਸਫ਼ਰ ਕਰ ਰਹੀ ਸੀ। ਉਹ ਬੱਸ 'ਚ ਜਲੰਧਰ ਤੋਂ ਲੁਧਿਆਣਾ ਜਾ ਰਹੀ ਸੀ ਕਿ ਚੱਲਦੀ ਬੱਸ 'ਚ ਉਸ ਨੂੰ ਜਣੇਪੇ ਦਾ ਦਰਦ ਹੋਣ ਲੱਗਾ, ਜਿਵੇਂ ਹੀ ਉਹ ਫਗਵਾੜਾ ਬੱਸ ਸਟੈਂਡ 'ਤੇ ਪਹੁੰਚੀ ਤਾਂ ਔਰਤ ਨੇ ਬੱਚੀ ਨੂੰ ਜਨਮ ਦਿੱਤਾ।ਇਸ ਬਾਰੇ ਬੱਸ ਕੰਡਕਟਰ ਅਤੇ ਪੀ.ਆਰ.ਟੀ.ਸੀ. ਵਿਭਾਗ ਦੇ ਇੰਚਾਰਜ ਨੇ ਦੱਸਿਆ ਕਿ ਚੰਗੀ ਗੱਲ ਇਹ ਰਹੀ ਕਿ ਸਿਹਤ ਵਿਭਾਗ ਦੀ ਇੱਕ ਮਹਿਲਾ ਵੀ ਉਸੇ ਬੱਸ ਵਿੱਚ ਸਫ਼ਰ ਕਰ ਰਹੀ ਸੀ, ਜਿਸ ਦੀ ਮਦਦ ਨਾਲ ਔਰਤ ਦੀ ਡਿਲੀਵਰੀ ਹੋਈ।ਇਸ ਤੋਂ ਬਾਅਦ ਔਰਤ ਅਤੇ ਉਸ ਦੇ ਬੱਚੇ ਨੂੰ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਫਗਵਾੜਾ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਦੱਸਿਆ ਕਿ ਬੱਚਾ ਅਤੇ ਮਾਂ ਦੋਵੇਂ ਬਿਲਕੁਲ ਠੀਕ ਹਨ।