ਬੱਚਿਆ ਨੂੰ ਗਰਮੀਆਂ ’ਚ ਹੋਣ ਵਾਲੀਆਂ ਬਿਮਾਰੀਆਂ ਤੋਂ ਬੱਚਾਉਣ ਲਈ ਕਰੋ, ਇਹ ਉਪਾਅ
ਫਗਵਾੜਾ ( ਨਰੇਸ਼ ਪਾਸੀ/ਡਾ. ਰਮਨ)- ਸਿਵਲ ਹਸਪਤਾਲ ਫਗਵਾੜਾ ਦੇ ਮੈਡੀਕਲ ਅਫਸਰ ਅਤੇ ਬੱਚਿਆਂ ਦੇ ਰੋਗਾ ਦੇ ਮਾਹਿਰ ਡਾ ਨਰੇਸ਼ ਕੁੰਦਰਾ ਨੇ ਦੱਸਿਆ ਕਿ ਗਰਮੀਆਂ ਵਿੱਚ ਖਾਸਕਰ ਛੋਟੇ ਬੱਚਿਆਂ ਨੂੰ ਡਾਇਰੀਆ,ਟਾਇਫਾਈਡ,ਪੀਲੀਆ ਅਤੇ ਹੈਪੇਟਾਈਟਸ ਦੀਆ ਬਿਮਾਰੀਆ ਦਾ ਖ਼ਤਰਾ ਵਧੇਰੇ ਹੁੰਦਾ ਹੈ। ਡਾਇਰੀਆ ਇਸ ਵਿੱਚ ਬੱਚਿਆਂ ਨੂੰ ਉਲਟੀ ਦਸਤ ਹੁੰਦੇ ਹਨ। ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਦੀ ਹੈ। ਜੇਕਰ ਜ਼ਰੂਰਤ ਅਨੁਸਾਰ ਪਾਣੀ ਦੀ ਪੂਰਤੀ ਨਾ ਹੋਵੇ ਤਾ ਸੱਮਸਿਆ ਵੱਧ ਜਾਦੀ ਹੈ। ਇਸ ਲਈ ਬੱਚਿਆਂ ਨੂੰ ੳ.ਆਰ.ਐਸ. ਦਾ ਘੋਲ ਅਤੇ ਹਲਕਾ ਖਾਣਾ ਦੇਣਾ ਚਾਹੀਦਾ ਹੈ। ਜੇਕਰ ਇਸ ਤੋਂ ਬਾਅਦ ਵੀ ਬੱਚਾ ਸੁਸਤ ਜਾ ਪੇਸ਼ਾਬ ਨਾ ਕਰੇ ਤਾ ਤੁਰੰਤ ਡਾਕਟਰ ਨੂੰ ਵਿਖਾਉਣਾ ਜ਼ਰੂਰੀ ਹੈ। ਟਾਇਫਾਈਡ ਹੋਣ ਦੀ ਸੂਰਤ ਵਿੱਚ ਪਹਿਲਾ ਹਲਕਾ ਬੁਖਾਰ ਰਹਿੰਦਾ ਹੈ,ਫਿਰ ਹੋਲੀ ਹੋਲੀ ਵੱਧ ਜਾਦਾ ਹੈ. ਜੇਕਰ ਇਕ ਦੋ ਦਿਨ ਵਿੱਚ ਬੱਚੇ ਨੂੰ ਬੁਖਾਰ ਨਹੀਂ ਜਾਂਦਾ ਤਾਂ ਡਾਕਟਰ ਦੀ ਸਲਾਹ ਲੈਣੀ ਜ਼ਰੂਰੀ ਹੈ। ਇਸੇ ਤਰ੍ਹਾਂ ਪੀਲੀਆ ਜੋ ਕਿ ਦੂਸ਼ਿਤ ਪਾਣੀ ਪੀਣ ਕਾਰਨ ਫੈਲਦਾ ਹੈ। ੲਿਸ ਲੲੀ ਈਨ੍ਹਾਂ ਤਿੰਨਾ ਬਿਮਾਰੀਆਂ ਤੋਂ ਬਚਣ ਲਈ ਸਾਫ਼ ਪਾਣੀ ਹੀ ਬੱਚਿਆ ਨੂੰ ਪਿਲਾਇਆ ਜਾਵੇ ਉਨ੍ਹਾਂ ਦੱਸਿਆ ਕਿ ਹੀਟ ਸਟੋਕ ਵਿੱਚ ਸਿਰ ਦਰਦ , ਚੱਕਰ ਆਉਣਾ , ਬੈਚੇਨੀ ਅਤੇ ਘਬਰਾਹਟ ਦੀ ਸਮੱਸਿਆਂ ਹੋ ਸਕਦੀ ਹੈ ੲਿਸ ਵਿੱਚ ਬੱਚਿਆਂ ਨੂੰ ਪਾਣੀ ਦੇ ਨਾਲ ੳ ਆਰ ਅੈਸ , ਨਿੰਬੂ ਪਾਣੀ , ਅਤੇ ਹਲਕਾ ਪਤਲਾ ਭੋਜਨ ਦਿੱਤਾ ਜਾਵੇ।