ਵੱਡੀ ਖਬਰ ! ਪੱਤਰਕਾਰ ਦੇ ਘਰ ’ਚ ਲਗਾਤਾਰ ਦੂਜੀ ਵਾਰ ਹੋਈ ਚੋਰੀ,ਇਲਾਕੇ ’ਚ ਦਹਿਸ਼ਤ ਦਾ ਮਾਹੌਲ
ਜਲੰਧਰ(ਵਿੱਕੀ ਸੂਰੀ) ਸ਼ਹਿਰ ’ਚ ਪੁਲਿਸ ਦੇ ਸਖ਼ਤ ਪਹਿਰਿਆਂ ਅਤੇ ਨਾਕਿਆਂ ਦੌਰਾਨ ਚੋਰਾਂ ਵਲੋਂ ਤਰਥੱਲੀ ਮਚਾਉਂਦਿਆਂ ਸਭ ਤੋਂ ਮਸ਼ਹੂਰ ਏਰੀਆ ਪੀ.ਪੀ.ਆਰ. ਮਾਰਕੀਟ ਦੇ ਨਾਲ ਫੇਸ 1 ਫਲੈਟ ਵਿਚ ਦੂਜੀ ਵਾਰੀ ਚੋਰੀ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਕ ਇਹ ਚੋਰੀ ਪੱਤਰਕਾਰ ਵਿਸ਼ੂ ਆਨੰਦ ਦੇ ਘਰ ਲਗਾਤਾਰ ਦੂਜੀ ਵਾਰ ਹੋਈ। ਇਸ ਸੰਬੰਧੀ ਪੱਤਰਕਾਰ ਨੇਂ ਦਸਿਆ ਇਸ ਵਾਰ ਚੋਰ 20,000 ਨਗਦ LCD,ਸਿਲੰਡਰ,ਟੂਟੀਆਂ ਜ਼ਰੂਰੀ ਕਾਗਜ਼ ਅਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਲੈਕੇ ਰਫੂ ਚੱਕਰ ਹੋ ਗਏ। ਇਸ ਦੋਰਾਨ ਪੱਤਰਕਾਰ ਨੇਂ ਦਸਿਆ ਕਿ ਇਹ ਏਰੀਆ ਥਾਣਾ ਨੰਬਰ 7 ਦੇ ਅਧੀਨ ਪੈਂਦਾ ਹੈ ਅਤੇ ਪੁਲਸ ਵਲੋਂ ਸਖਤ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਸ ਕਰਕੇ ਉਸਦੇ ਘਰ ਦੂਜੀ ਵਾਰ ਚੋਰੀ ਹੋਈ ਹੈ ਜਦ ਇਸ ਬਾਰੇ ਪੁਲਸ ਨੂੰ ਕਿਹਾ ਪਰ ਪੁਲਸ ਇਸ ਬਾਰੇ ਕੁੱਝ ਵੀ ਬੋਲਣ ਨੂੰ ਤਿਆਰ ਨਹੀਂ ਹੈ।ਇਸ ਲਈ ਕੀਤੇ ਨਾਂ ਕੀਤੇ ਲੋਗ ਪ੍ਰਸ਼ਾਸ਼ਨ ਦੀ ਹੀ ਢਿਲ ਮਨ ਰਹੇ ਹਨ।