ਬੁਰੀ ਖ਼ਬਰ -ਨਹੀਂ ਰਹੇ ਜਗਮੋਹਨ ਕੌਰ
ਜਲੰਧਰ (ਵਿੱਕੀ ਸੂਰੀ)-ਮਾਡਲ ਹਾਉਸ ’ਚ ਬਹੁਤ ਦੁੱਖ ਦੀ ਖ਼ਬਰ ਸਾਹਮਣੇ ਆਈ ਹੈ ਕਿ ਜਗਮੋਹਨ ਕੌਰ ਪਤਨੀ ਜੋਗਿੰਦਰ ਸਿੰਘ ਵਾਸੀ 469 A ਨਿਊ ਮਾਡਲ ਹਾਉਸ ਜਲੰਧਰ ਅੱਜ ਸਵੇਰੇ 20-5-22 ਨੂੰ ਅਕਾਲ ਚਲਾਣਾ ਕਰ ਗਏ। ਇਸ ਦੁੱਖਦਾਈ ਖਬਰ ਨਾਲ ਉਨ੍ਹਾਂ ਦਾ ਪਰਿਵਾਰ ਸਦਮੇ ਵਿੱਚ ਹੈ ਅਤੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।ਇਹ ਜਾਣਕਾਰੀ ਉਨ੍ਹਾਂ ਦੇ ਸਪੁੱਤਰ ਇੰਦਰਦੀਪ ਸਿੰਘ ਨੇ ਸਾਡੇ ਪੱਤਰਕਾਰ ਨਾਲ ਸਾਂਝੀ ਕੀਤੀ ਦੱਸਿਆ ਕਿ ਕੁਝ ਸੰਖੇਪ ਬਿਮਾਰੀ ਤੋਂ ਬਾਅਦ ਉਨ੍ਹਾਂ ਦੀ ਮੌਤ ਹੋਈ ਹੈ ਤੇ ਅੱਜ ਉਨ੍ਹਾਂ ਦਾ ਸੰਸਕਾਰ ਮਾਡਲ ਹਾਊਸ ਸ਼ਮਸ਼ਾਨਘਾਟ ਵਿਖੇ ਸ਼ਾਮ 5:30 ਵਜੇ ਕੀਤਾ ਜਾਵੇਗਾ। ਇਸ ਦੁੱਖ ਦੀ ਘੜੀ ਦੇ ਵਿੱਚ ਸਾਬਕਾ ਕੌਂਸਲਰ ਸਰਦਾਰ ਮਨਜੀਤ ਸਿੰਘ ਟੀਟੂ ਨੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਜਗਮੋਹਨ ਕੌਰ ਜੀ ਦੇ ਜਾਣ ਦਾ ਸਮਾਜ ਨੂੰ ਬਹੁਤ ਵੱਡਾ ਘਾਟਾ ਹੈ ਜੋ ਕਿ ਕਦੀ ਵੀ ਪੂਰਾ ਨਹੀਂ ਹੋ ਸਕਦਾ। ਜਗਮੋਹਨ ਕੌਰ ਬਹੁਤ ਹੀ ਨੇਕ ਸੁਭਾਅ ਦੇ ਮਾਲਕ ਸਨ ਤੇ ਹਰੇਕ ਦੇ ਦੁੱਖ ਤਕਲੀਫ ਦੇ ਵਿਚ ਸ਼ਾਮਿਲ ਹੁੰਦੇ ਸਨ।