ਵੱਡੀ ਖ਼ਬਰ ! ਨਗਰ ਨਿਗਮ ਦਾ ਅਧਿਕਾਰੀ ਹੀ ਲੱਗਾ ਰਿਹਾ ਹੈ ਨਗਰ ਨਿਗਮ ਨੂੰ ਚੂੰਨਾ

ਜਲੰਧਰ(ਵਿੱਕੀ ਸੂਰੀ )-ਵੈਸੇ ਤਾਂ ਜਲੰਧਰ ਸ਼ਹਿਰ ਦਾ ਨਗਰ ਨਿਗਮ ਰਿਸ਼ਵਤਖੋਰੀ ਤੇ ਘੁਟਾਲਿਆਂ ’ਚ ਆਏ ਦਿਨ ਹੀ ਸੁਰਖੀਆਂ ’ਚ ਰਹਿੰਦਾ ਹੈ। ਇਸ ਤਰ੍ਹਾਂ ਦਾ ਹੀ ਇੱਕ ਤਾਜਾ ਮਾਮਲਾ ਜਲੰਧਰ ਦੇ ਸ਼ਹੀਦ ਬਾਬੂ ਲਾਭ ਸਿੰਘ ਨਗਰ ਦੀ ਗਲੀ ਨੰਬਰ 6 ਦਾ ਹੈ। ਜਿੱਥੇ ਕੀ ਇੱਕ ਰਿਹਾਇਸ਼ੀ ਪਲਾਟ ’ਚ ਕਮਰਸ਼ੀਅਲ ਦੁਕਾਨ ਦਾ ਗੈਰ ਕਾਨੂੰਨੀ ਤਰੀਕੇ ਅਤੇ ਬਿਨ੍ਹਾਂ ਨਗਰ ਨਿਗਮ ਦੀ ਮੰਜੂਰੀ ਲਏ ਬਗੈਰ ਬਣਾਈ ਜਾ ਰਹੀ ਹੈ। ਤੁਹਾਨੂੰ ਇਸਦੇ ਨਾਲ ਇਹ ਵੀ ਦੱਸ ਦਈਏ ਕੀ ਇਸ ਨਜਾਇਜ਼ ਉਸਾਰੀ ਨੂੰ ਕਰਨ ਵਾਲਾ ਵੀ ਆਪਣੇ ਆਪ ਨੂੰ ਨਗਰ ਨਿਗਮ ਦੇ ਸਟ੍ਰੀਟ ਲਾਈਟ ਵਿਭਾਗ ਦਾ ਮੁਲਾਜ਼ਮ ਦੱਸਦਾ ਹੈ ਅਤੇ ਕਹਿੰਦਾ ਹੈ ਕਿ ਏਰੀਆ ਇੰਸਪੈਕਟਰ ਨੂੰ ਸੂਚਿਤ ਕਰ ਕੇ ਹੀ ਇਹ ਨਾਜਾਇਜ਼ ਉਸਾਰੀ ਕਰ ਰਿਹਾ ਹੈ।



ਇਸ ਦੇ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕੀ ਨਗਰ ਨਿਗਮ ਦੇ ਸੈਟਿੰਗ ਦੇ ਕਾਰਨਾਮੇ ਸ਼ਨੀਵਾਰ ਅਤੇ ਐਤਵਾਰ ਛੁੱਟੀ ਹੋਣ ਕਰਕੇ ਨਾਜਾਇਜ਼ ਉਸਾਰੀਆਂ ਦੇ ਲੈਂਟਰ ਪਵਾਏ ਜਾਂਦੇ ਹਨ। ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕੀ ਆਮ ਜਨਤਾਂ ਕੋਈ ਮਕਾਨ ਜਾਂ ਦੁਕਾਨ ਬਣਾ ਰਹੀ ਹੋਵੇ ਤਾਂ ਉਸ ਏਰੀਏ ਦੇ ਨਗਰ ਨਿਗਮ ਵਿਭਾਗ ਦੇ ਅਧਿਕਾਰੀ ਤੁਰੰਤ ਉਸ ਸਥਾਨ ਤੇ ਪਹੁੰਚ ਕੇ ਕੰਮ ਰੁਕਵਾ ਕੇ ਉਸ ਆਦਮੀ ਦਾ ਚਲਾਨ ਕੱਟ ਦਿੰਦੇ ਹਨ।



ਹੁਣ ਦੇਖਣਯੋਗ ਇਹ ਹੈ ਕਿ ਇਸ ਏਰੀਆ ਦਾ (ਏ.ਟੀ.ਪੀ.) ਇਸ ਨਾਜਾਇਜ਼ ਉਸਾਰੀ ਕਰਨ ਵਾਲੇ ਵਿਅਕਤੀ ਅਤੇ ਏਰੀਆ ਇੰਸਪੈਕਟਰ ਦੇ ਖਿਲਾਫ ਕੀ ਕਾਰਵਾਈ ਕਰਦੇ ਹਨ।

Post a Comment