ਗ੍ਰੀਨ ਪਾਰਕ ਪ੍ਰੀਤਮ ਨਗਰ ਵੈਲਫੇਅਰ ਸੁਸਾਇਟੀ ਦਾ ਵਫ਼ਦ ਏ.ਡੀ.ਸੀ. ਮਿਲਿਆ

ਫਗਵਾੜਾ( ਨਰੇਸ਼ ਪਾਸੀ, ਡਾ ਰਮਨ )- ਗ੍ਰੀਨ ਪਾਰਕ ਪ੍ਰੀਤਮ ਨਗਰ ਵੈਲਫੇਅਰ ਸੁਸਾਇਟੀ ਦਾ ਵਫ਼ਦ ਚੈਅਰਮੈਨ ਤਰਲੋਚਨ ਸਿੰਘ ਪਰਮਾਰ , ਪ੍ਰਧਾਨ ਹੰਸ ਰਾਜ ਬੰਗੜ ਅਤੇ ਜਰਨਲ ਸਕੱਤਰ ਪ੍ਰਿਸੀਪਲ ਹਰਮੇਸ਼ ਲਾਲ ਘੇੜਾ ਦੀ ਅਗਵਾਈ ਹੇਠ ਨਗਰ ਨਿਗਮ ਫਗਵਾੜਾ ਦੇ ਏ.ਡੀ.ਸੀ.ਕਮਿਸ਼ਨਰ ਮੈਡਮ ਨਯਨ ਜੱਸਲ ਨੂੰ ਮਿਲਿਆ ਅਤੇ ਉਨ੍ਹਾਂ ਦਾ ਫਗਵਾੜਾ ਨਿਵਾਸੀ ਹੋਣ ਦੇ ਮਾਣ ਵਜੋ ਗਰਮਜੋਸ਼ੀ ਨਾਲ ਸਵਾਗਤ ਕਰ ਦੋਸ਼ਾਲਾ ਭੇਟ ਕੀਤਾ ਗਿਆ। ਸੁਸਾਇਟੀ ਵਲੋਂ ਮੁੱਹਲੇ ’ਚ ਕਾਫੀ ਸਮੇਂ ਤੋਂ ਬੰਦ ਪਈਆ ਸਟਰੀਟ ਲਾਈਟਾਂ ਨੂੰ ਚਾਲੂ ਕਰਵਾਉਣ , ਬੰਦ ਸੀਵਰੇਜ ਦੀ ਸਫਾਈ ਕਰਵਾਉਣ ਮੁੱਹਲੇ ਦੀਆ ਅੰਦਰੂਨੀ ਸੜਕਾਂ ਦੀ ਮੁਰੰਮਤ , ਬਿਜਲੀ ਦੀਆ ਲੱਟਕ ਰਹੀਆ ਤਾਰਾਂ ਦੀ ਰਿਪੇਅਰ ਅਤੇ ਮੁੱਹਲੇ ਦੇ ਪਾਰਕਾ ਤੇ ਨਜਾਇਜ਼ ਕਬਜ਼ਿਆਂ ਨੂੰ ਹਟਾ ਕੇ ਉਸ ਦੇ ਸੁੰਦਰੀਕਰਨ ਬਾਰੇ ਜਾਣਕਾਰੀ ਦਿੱਤੀ। ਮੈਡਮ ਨਯਨ ਜੱਸਲ ਨੇ ਇਨ੍ਹਾਂ ਸਮੂਹ ਸਮਸਿਆਵਾਂ ਨੂੰ ਇੱਕ ਹਫਤੇ ’ਚ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਸੁਸਾਇਟੀ ਦੇ ਅਹੁਦੇਦਾਰ ਸੁਖਦੇਵ ਸਿੰਘ , ਐਸ ਡੀ ੳ ਮੁਕੇਸ਼ ਕਾਂਤ ਮੱਲ , ਸੀ.ਏ. ਮੇਜਰ ਹਰਬੰਸ ਸਿੰਘ ,ਪ੍ਰਧਾਨ ਹੰਸ ਰਾਜ‌‌‌ ਬੰਗੜ ,ਸੈਕਟਰੀ ਹਰਮੇਸ਼ ਲਾਲ ਘੇੜਾ ,ਮੈਨੇਜਰ ਪਰਸ਼ੋਤਮ ਲਾਲ ਭੱਟੀ ਤੋਂ ਇਲਾਵਾ ਹੋਰ ਸੁਸਾਇਟੀ ਮੈਂਬਰ ਵੀ ਮੌਜੂਦ ਸਨ।

Post a Comment