ਮਹਿਲਾ ਦੀ ਬੱਸ ’ਚ ਡਲੀਵਰੀ ’ਚ ਸਹਿਯੋਗ ਕਰਨ ਤੇ ਸ਼ਸੀ ਗੁਪਤਾ ਨੂੰ ਐਸ.ਐਮ.ੳ. ਨੇ ਕੀਤਾ ਸਨਮਾਨਿਤ
ਫਗਵਾੜਾ ( ਨਰੇਸ਼ ਪਾਸੀ ,ਡਾ ਰਮਨ )-ਪੀ ਆਰ ਟੀ ਸੀ ਵਿਭਾਗ ਦੀ ਇੱਕ ਬੱਸ ਜੋ ਕਿ ਜੰਲਧਰ ਤੋਂ ਲੁਧਿਆਣਾ ਵਿਖੇ ਆ ਰਹੀ ਸੀ। ਜਿਸ ’ਚ ਸਫ਼ਰ ਕਰ ਰਹੀ ਇੱਕ ਗਰਭਵਤੀ ਔਰਤ ਸ਼ਿਵਾਨੀ ਵਾਸੀ ਲੁਧਿਆਣਾ ਦੇ ਅਚਾਨਕ ਦਰਦਾ ਸ਼ੂਰੁ ਹੋਣ ਕਾਰਣ ਬੱਸ ਵਿੱਚ ਮੋਜੂਦ ਸ਼ਸੀ ਗੁਪਤਾ ਨਾਮੀ ਅੋਰਤ ਜੋ ਅਮਨ ਹਸਪਤਾਲ ਖਜੂਰਲਾ ਵਿੱਖੇ ਸਟਾਫ ਨਰਸ ਦਾ ਕੰਮ ਕਰਦੀ ਹੈ। ਉਸ ਦੀ ਮੱਦਦ ਨਾਲ ਮਹਿਲਾ ਨੇ ਬੱਸ ’ਚ ਹੀ ਬੱਚੀ ਨੂੰ ਜਨਮ ਦੇ ਦਿੱਤਾ। ਜਿਸ ਨੂੰ ਬਾਅਦ ’ਚ 108 ਐਬੂਲੈਸ ਦੀ ਮੱਦਦ ਨਾਲ ਸਿਵਲ ਹਸਪਤਾਲ ਫਗਵਾੜਾ ਵਿਖੇ ਪਹੁੰਚਾਇਆ ਗਿਆ। ਜਿੱਥੇ ਜੱਚਾ ਅਤੇ ਬੱਚਾ ਦੋਵੇ ਠੀਕ ਠਾਕ ਹਨ।ਅੱਜ ਸਿਵਲ ਹਸਪਤਾਲ ਫਗਵਾੜਾ ਦੇ ਸੀਨੀਅਰ ਮੈਡੀਕਲ ਅਫਸਰ ਡਾ ਕਮਲ ਕਿਸ਼ੋਰ ਵਲੋ ਇਸੇ ਸਿਲਸਿਲੇ ਚ ਉਕਤ ਮਹਿਲਾ ਸ਼ਸੀ ਗੁਪਤਾ ਦਾ ਸਿਵਲ ਹਸਪਤਾਲ ਫਗਵਾੜਾ ਵਿਖੇ ਸਨਮਾਨ ਕੀਤਾ।ਉਨ੍ਹਾਂ ਨੇ ਸ਼ਸੀ ਗੁਪਤਾ ਵਲੋਂ ਕੀਤੇ ਕੰਮ ਦੀ ਭਰਪੂਰ ਸ਼ਲਾਘਾ ਕੀਤੀ। ਜਿਨ੍ਹਾਂ ਮੋਕਾ ਸੰਭਾਲਦੇ ਹੋਏ ਇਸ ਡਲੀਵਰੀ ਚ ਅਪਣਾ ਬਣਦਾ ਸਹਿਯੋਗ ਦਿੱਤਾ। ਇਸ ਮੌਕੇ ਸ਼ਸ਼ੀ ਗੁਪਤਾ ਨੇ ਦੱਸਿਆ ਕਿ ਉਹ ਅਮਨ ਕੈਂਸਰ ਹਸਪਤਾਲ ਖਜੂਰਲਾ ਵਿੱਖੇ ਕੰਮ ਕਰਦੀ ਹੈ ਅਤੇ ਉਸ ਨੂੰ ਮਾਣ ਹੈ ਕਿ ਡਾ ਜਸਵੰਤ ਸਿੰਘ ਐਮ ਡੀ (ਇਲੈਕਟ੍ਰੋਹੋਮੀੳਪੈਥੀ ) ਵਲੋਂ ਉਨ੍ਹਾਂ ਨੂੰ ਦਿੱਤੀ ਟ੍ਰੈਨਿੰਗ ਅੱਜ ਸਹੀ ਅਰਥਾ ਚ ਕਿਸੇ ਦੀ ਜ਼ਿੰਦਗੀ ਬਚਾਉਣ ਦੇ ਕੰਮ ਆਈ। ਉਨ੍ਹਾਂ ਕਿਹਾ ਕਿ ਉਹ ਸਮਾਜ ਲਈ ਅਪਣੀ ਸੇਵਾ ਸਮਰਪਿਤ ਭਾਵਨਾ ਨਾਲ ਨਿਭਾਉਦੇ ਰਹਿਣਗੇ। ਇਸ ਮੌਕੇ ਡਾ ਜਸਵੰਤ ਸਿੰਘ , ਸਟਾਫ ਨਰਸ ਜਸਪ੍ਰੀਤ ਕੌਰ , ਪੂਜਾ ਆਦਿ ਮੌਜੂਦ ਸਨ।