ਭਟਨੂਰਾ ਲੁਬਾਣਾ ਵਿਖੇ ਸਲਾਨਾ ਜੋੜ ਮੇਲਾ ਕਰਵਾਇਆ ਗਿਆ

ਭੋਗਪੁਰ:-( ਮਨਜਿੰਦਰ ਸਿੰਘ )- ਪਿੰਡ ਭਟਨੂਰਾ ਲੁਬਾਣਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਲਾਨਾ ਜੋੜ ਮੇਲਾ ਕਰਵਾਇਆ ਗਿਆ ਦਰਬਾਰ ਵਿਖੇ ਨਿਸ਼ਾਨ ਸਾਹਿਬ ਦੀ ਰਸਮ ਤੋਂ ਬਾਅਦ ਚਾਦਰ ਦੀ ਰਸਮ ਅਦਾ ਕੀਤੀ ਗਈ। ਗੱਦੀ ਨਸ਼ੀਨ ਬਾਬਾ ਸਲੀਮ ਜੀ ਦੀ ਅਗਵਾਈ ਹੇਠ ਮੇਲੇ ਵਿੱਚ ਪੰਜਾਬ ਦੇ ਮਸ਼ਹੂਰ ਕਲਾਕਾਰਾਂ ਨੇ ਆਪਣੀ ਹਾਜਰੀ ਲਗਵਾਈ। ਜਿਸ ਵਿਚ ਕੁਲਵੰਤ ਬਿੱਲਾ ਤੇ ਬੀਬੀ ਕੁਲਵੰਤ ਕੌਰ ਐਂਡ ਪਾਰਟੀ , ਪਰਮਜੀਤ ਪੱਮਾ , ਗੁਰਮੀਤ ਗੈਰੀ ਅਤੇ ਆਦਿ ਕਲਾਕਾਰਾਂ ਨੇ ਰੰਗਾਂ ਰੰਗ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ। ਇਸ ਮੌਕੇ ਮੇਲੇ ਵਿੱਚ ਵੱਖ ਵੱਖ ਦਰਬਾਰਾਂ ਤੋਂ ਮਹਾਪੁਰਸ਼ਾਂ ਚ ਬਾਬਾ ਦਲਬੀਰ ਬੁੱਟਰ , ਬਾਬਾ ਮਧੂ ਸ਼ਾਹ , ਬਾਬਾ ਸੋਨਾ ਜੀ , ਬਾਬਾ ਅਵਤਾਰ , ਬਾਬਾ ਹਰਮੇਸ਼ , ਬੀਬੀ ਸੁਰਜੀਤ ਕੌਰ , ਬਾਬਾ ਰਸ਼ਪਾਲ ਖਰਲਾਂ , ਬਾਬਾ ਤਰਲੋਕ ਜੰਡੀਰ , ਬਾਬਾ ਸੋਮੇ ਸ਼ਾਹ, ਬਾਬਾ ਸੋਨੂੰ ਖਰਲਾਂ , ਬਾਬਾ ਜੀ ਜੰਡੀਰਾਂ ਵਾਲੇ , ਬਾਬਾ ਸੁਰਜੀਤ ਸਿੰਘ ਭੋਗਪੁਰ , ਪੱਤਰਕਾਰ ਬਲਵਿੰਦਰ ਸਿੰਘ ਭੰਗੂ, ਮਨਜੀਤ ਚੀਮਾ ਤੇ ਆਦਿ ਪੱਤਰਕਾਰਾਂ ਨੇ ਹਿੱਸਾ ਲਿਆ। ਬੀਬੀ ਬਿਲਕੇਸ਼ ਬੇਗਮ ਤੇ ਬਾਬਾ ਸਲੀਮ ਜੀ ਵੱਲੋਂ ਆਏ ਹੋਏ ਮਹਾਪੁਰਸ਼ਾਂ ਪਤਵੰਤੇ ਵਿਅਕਤੀਆਂ ਤੇ ਪੱਤਰਕਾਰਾਂ ਨੂੰ ਦਰਬਾਰ ਵੱਲੋਂ ਸਨਮਾਨਿਤ ਕੀਤਾ ਗਿਆ। ਬਾਬਾ ਸਲੀਮ ਜੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬਾਬਾ ਪੀਰ ਬੁੱਢਣ ਸ਼ਾਹ ਜੀ ਦੀ ਦਰਗਾਹ ਤੇ ਹਜਾਰਾਂ ਸੰਗਤਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਤੇ ਪਿੰਡ ਦੇ ਪਤਵੰਤੇ ਸੰਗਤਾਂ ਵੱਲੋਂ ਮੇਲੇ ਵਿੱਚ ਹਰ ਤਰ੍ਹਾਂ ਦੀ ਸੇਵਾ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਪ੍ਰਮਾਤਮਾ ਤੇ ਸੰਗਤਾਂ ਕਰਕੇ ਹਰ ਸਾਲ ਇਹ ਮੇਲਾ ਪੂਰੀ ਤਰ੍ਹਾਂ ਸੰਪੰਨ ਹੁੰਦਾ ਹੈ। ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।

Post a Comment