ਵੱਡੀ ਖਬਰ ! ਸਿੱਧੂ ਮੂਸੇਵਾਲਾ ਕਤਲ ਮਾਮਲਾ ’ਚ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, 8 ਹਮਲਾਵਰਾਂ ਦੀ ਪਹਿਚਾਣ

ਚੰਡੀਗੜ੍ਹ: ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਹੁਣ ਤੱਕ ਮੂਸੇਵਾਲੇ ਦੇ ਕਤਲ ਵਿੱਚ ਸ਼ਾਮਲ ਅੱਠ ਹਮਲਾਵਰਾਂ ਦੀ ਪਛਾਣ ਕਰ ਚੁੱਕੀ ਹੈ। ਇਨ੍ਹਾਂ ਵਿੱਚੋਂ ਇੱਕ ਹਮਲਾਵਰ ਨੂੰ ਪੰਜਾਬ ਪੁਲੀਸ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਲਾਰੇਂਸ ਬਿਸ਼ਨੋਈ ਗੈਂਗ ਨਾਲ ਜੁੜੇ ਹੋਏ ਹਨ। ਫਿਲਹਾਲ 7 ਹਮਲਾਵਰ ਕਿਸੇ ਨਾ ਕਿਸੇ ਮਾਮਲੇ 'ਚ ਫਰਾਰ ਹਨ। ਇਨ੍ਹਾਂ 'ਚੋਂ 2 ਹਮਲਾਵਰ ਸੌਰਵ ਉਰਫ ਮਹਾਕਾਲ ਅਤੇ ਸੰਤੋਸ਼ ਜਾਧਵ ਪੁਣੇ, ਮਹਾਰਾਸ਼ਟਰ ਦੇ ਵਸਨੀਕ ਹਨ, ਜਦਕਿ 3 ਹਮਲਾਵਰ ਮਨਪ੍ਰੀਤ ਸਿੰਘ ਮੰਨੂ, ਜਗਰੂਪ ਸਿੰਘ ਰੂਪਾ ਅਤੇ ਹਰਕਮਲ ਉਰਫ ਰਾਣੂ ਪੰਜਾਬ ਦੇ ਰਹਿਣ ਵਾਲੇ ਹਨ।ਕਤਲ ਵਿੱਚ ਸ਼ਾਮਲ ਦੋ ਹਮਲਾਵਰ ਪ੍ਰਿਅਵ੍ਰਤਾ ਉਰਫ਼ ਫ਼ੌਜੀ ਅਤੇ ਮਨਜੀਤ ਉਰਫ਼ ਭੋਲੂ ਹਰਿਆਣਾ ਦੇ ਰਹਿਣ ਵਾਲੇ ਹਨ ਅਤੇ ਹਮਲਾਵਰਾਂ ਵਿੱਚੋਂ ਇੱਕ ਸੁਭਾਸ਼ ਬਨੋਦਾ ਰਾਜਸਥਾਨ ਦਾ ਰਹਿਣ ਵਾਲਾ ਹੈ।

Post a Comment