ਘੱਲੂਘਾਰਾ ਦਿਵਸ ਨੂੰ ਲੈ ਕੇ ਫਗਵਾੜਾ ਪੁਲਸ ਵੱਲੋਂ ਕੱਢਿਆ ਗਿਆ ਫਲੈਗ ਮਾਰਚ
ਫਗਵਾੜਾ( ਨਰੇਸ਼ ਪਾਸੀ ) -ਅੱਜ ਫਗਵਾੜਾ ਪੁਲੀਸ ਵੱਲੋਂ ਐਸਪੀ ਐਚ ਪੀ ਐਸ ਪਰਮਾਰ ਅਤੇ ਡੀਐੱਸਪੀ ਅਸਰੂ ਰਾਮ ਦੀ ਅਗਵਾਈ ਵਿੱਚ ਫਗਵਾੜਾ ਦੇ ਸਾਰੇ ਮੁੱਖ ਬਜ਼ਾਰਾਂ ਦੇ ਵਿਚੋਂ ਫਲੈਗ ਮਾਰਚ ਕੱਢਿਆ ਗਿਆ ਤਾਂ ਕਿ ਸ਼ਹਿਰ ਵਿਚ ਕਿਸੇ ਵੀ ਮਾਡ਼ੇ ਅਨਸਰ ਨੂੰ ਸ਼ਹਿਰ ਦੀ ਸ਼ਾਂਤੀ ਨੂੰ ਭੰਗ ਨਾ ਕਰਨ ਦਿੱਤਾ ਜਾਵੇ ਅਤੇ ਸ਼ਹਿਰ ਵਾਸੀਆਂ ਨੂੰ ਪੂਰਨ ਸੁਨੇਹਾ ਦਿੱਤਾ ਜਾਵੇ ਇਹ ਪੁਲੀਸ ਪ੍ਰਸ਼ਾਸਨ ਆਪ ਜੀ ਦਾ ਸਹਿਯੋਗ ਦੇਵੇਗਾ ਅਤੇ ਤੁਸੀਂ ਪੁਲਸ ਦਾ ਸਹਿਯੋਗ ਦਿਓ। ਐਸਪੀ ਐਚ ਪੀ ਐਸ ਪਰਮਾਰ ਨੇ ਇਹ ਵੀ ਕਿਹਾ ਕਿ ਜੇ ਕਿਸੇ ਨੇ ਕੋਈ ਸਮਾਜ ਦੇ ਉਲਟ ਹਰਕਤ ਕੀਤੀ ਤਾਂ ਉਹਦੇ ਤੇ ਪੂਰੀ ਕਾਰਵਾਈ ਕੀਤੀ ਜਾਵੇਗੀ ਤੇ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਕਿਸੇ ਨੂੰ ਵੀ ਫਗਵਾੜੇ ਦਾ ਮਾਹੌਲ ਖ਼ਰਾਬ ਕਰਨ ਦੀ ਇਜਾਜ਼ਤ ਨਹੀਂ ਹੈ।