ਪੰਜਾਬ ਬਟਾਲੀਅਨ ਦੇ ਨਿਰਦੇਸ਼ਾਂ ਤੇ ਮਨਾਇਆ ਗਿਆ ਵਾਤਾਵਰਨ ਦਿਵਸ
ਫਗਵਾੜਾ (ਨਰੇਸ਼ ਪਾਸੀ/ ਡਾ ਰਮਨ ) - ਕਮਲਾ ਨਹਿਰੂ ਕਾਲਜ ਫਾਰ ਵੂਮੈਨ ਫਗਵਾੜਾ ਦੇ ਐਨ ਸੀ ਸੀ ਵਿੰਗ ਵੱਲੋਂ 8 ਪੰਜਾਬ ਬਟਾਲੀਅਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਾਤਾਵਰਣ ਦਿਵਸ ਮਨਾਇਆ ਗਿਆ । ਇਸ ਮੌਕੇ ਐਨਸੀਸੀ ਕੈਡਿਟਾਂ ਵੱਲੋਂ ਪ੍ਰਿੰਸੀਪਲ ਡਾ. ਸਵਿੰਦਰਪਾਲ ਦੀ ਰਹਿਨੁਮਾਈ ਹੇਠ ਵਾਤਾਵਰਨ ਨਾਲ ਸਬੰਧਿਤ ਪੋਸਟਰ ਬਣਾਏ , ਅਤੇ ਕਾਲਜ ਕੈਂਪਸ ਵਿਚ ਬੂਟਾ ਲਗਾਇਆ ਗਿਆ । ਪ੍ਰਿੰਸੀਪਲ ਮੈਡਮ ਨੇ ਵਾਤਾਵਰਣ ਦੀ ਸਾਂਭ-ਸੰਭਾਲ ਨੂੰ ਅੱਜ ਦੇ ਸਮੇਂ ਦੀ ਮੁੱਖ ਜ਼ਰੂਰਤ ਕਿਹਾ ਅਤੇ ਕੈਡਟਾ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ ਤਾਂ ਜੋ ਵਾਤਾਵਰਣ ਨੂੰ ਸੁਰੱਖਿਅਤ ਰੱਖਿਆ ਜਾ ਸਕੇ । ਇਸ ਮੌਕੇ ਸੀ. ਟੀ. ਉ. ਡਾਕਟਰ ਪਲਵਿੰਦਰ ਕੌਰ ਰੰਧਾਵਾ ਵੀ ਹਾਜ਼ਰ ਸਨ ।
Contact Us To Share your Problem Or Latest News... Link
Reach out!