ਖੌਫਨਾਕ ਘਟਨਾ: ਬੱਚਿਆਂ ਦੇ ਰੋਣ ਤੋਂ ਤੰਗ ਆ ਕੇ ਕਲਯੁਗੀ ਮਾਂ ਨੇ ਆਪਣੇ ਪੁੱਤਰ ਤੇ ਧੀ ਦਾ ਕੀਤਾ ਕਤਲ,ਫਿਰ ਲਾਸ਼ਾਂ....

ਮਹਾਰਾਸ਼ਟਰ -ਨਾਂਦੇੜ ਜ਼ਿਲੇ ਦੇ ਇਕ ਪਿੰਡ 'ਚ ਇਕ ਔਰਤ ਨੇ ਬੱਚਿਆਂ ਦੇ ਰੋਣ ਤੋਂ ਗੁੱਸੇ 'ਚ ਆ ਕੇ ਆਪਣੀ ਨਵਜੰਮੀ ਧੀ ਅਤੇ ਦੋ ਸਾਲ ਦੇ ਬੇਟੇ ਦਾ ਕਥਿਤ ਤੌਰ 'ਤੇ ਕਤਲ ਕਰ ਦਿੱਤਾ ਅਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਖੇਤ 'ਚ ਲਿਜਾ ਕੇ ਸਾੜ ਦਿੱਤਾ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਭੋਕਰ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਔਰਤ ਧੁਰਪਦਬਾਈ ਗਣਪਤ ਨਿਮਲਵੜ ਨੂੰ ਪੁਲਸ ਨੇ ਵੀਰਵਾਰ ਨੂੰ ਗ੍ਰਿਫਤਾਰ ਕੀਤਾ ਹੈ।ਉਨ੍ਹਾਂ ਕਿਹਾ ਕਿ ਬੱਚਿਆਂ ਦੀਆਂ ਲਾਸ਼ਾਂ ਦੇ ਨਿਪਟਾਰੇ ਵਿਚ ਮਦਦ ਕਰਨ ਲਈ ਦੋਸ਼ੀ ਔਰਤ ਦੀ ਮਾਂ ਅਤੇ ਭਰਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਘਟਨਾ 31 ਮਈ ਅਤੇ 1 ਜੂਨ ਨੂੰ ਭੋਕਰ ਤਾਲੁਕਾ ਦੇ ਪਿੰਡ ਪੰਧੁਰਨਾ ਵਿੱਚ ਵਾਪਰੀ ਸੀ। ਧੁਰਪਦਬਾਈ ਨੇ ਕਥਿਤ ਤੌਰ 'ਤੇ ਰੋਣ ਕਾਰਨ 31 ਮਈ ਨੂੰ ਆਪਣੀ ਚਾਰ ਮਹੀਨਿਆਂ ਦੀ ਧੀ ਅਨੁਸੂਯਾ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ।

Post a Comment