ਵੱਡੀ ਖਬਰ ! ਪੁਲਿਸ ਕਾਂਸਟੇਬਲ ਦੀ ਭੇਤਭਰੇ ਹਲਾਤ ਵਿੱਚ ਕਾਰ 'ਚੋਂ ਮਿਲੀ ਲਾਸ਼,ਪੜੋ ਪੁਰੀ ਖਬਰ
ਬਠਿੰਡਾ- ਪਿੰਡ ਗੋਬਿੰਦਪੁਰਾ ਲਿੰਕ ਰੋਡ ਤੇ ਪੁਲਿਸ ਕਾਂਸਟੇਬਲ ਦੀ ਕਾਰ ਵਿਚੋਂ ਲਾਸ਼ ਮਿਲੀ ਹੈ।ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਅਰਸ਼ਦੀਪ ਸਿੰਘ ਵਾਸੀ ਭੁੱਚੋ ਕਲਾਂ ਵਜੋਂ ਹੋਈ ਹੈ। ਉਕਤ ਕਾਂਸਟੇਬਲ ਭੁੱਚੋ ਮੰਡੀ ਪੁਲਿਸ ਚੌਕੀ ਵਿੱਚ ਤਾਇਨਾਤ ਸੀ। ਸਵੇਰ ਸਮੇਂ ਰਾਹਗੀਰਾਂ ਨੇ ਕਾਰ ਵਿੱਚ ਡਿੱਗੇ ਹੋਏ ਪੁਲਿਸ ਕਾਂਸਟੇਬਲ ਨੂੰ ਦੇਖ ਕੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਜਦੋਂ ਕਾਰ ਦੀ ਤਾਕੀ ਖੋਲ੍ਹ ਕੇ ਦੇਖਿਆ ਤਾਂ ਅਰਸ਼ਦੀਪ ਸਿੰਘ ਦੀ ਮੌਤ ਹੋ ਚੁੱਕੀ ਸੀ। ਭਾਵੇਂ ਮੌਤ ਦੇ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਹੋਵੇਗਾ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।