ਧੰਨ ਧੰਨ ਸਾਂਈ ਬਾਬਾ ਫਕੀਰੇ ਸ਼ਾਹ ਜੀ ਦਾ 18ਵਾਂ ਵਿਸ਼ਾਲ ਸਲਾਨਾ ਛਿੰਜ ਜੋੜ ਮੇਲਾ ,ਜੇਤੂ ਨੂੰ ਮਿਲੇਗਾ ਬੁਲੇਟ ਮੋਟਰਸਾਇਕਲ

ਫਗਵਾੜਾ (ਨਰੇਸ਼ ਪਾਸੀ, ਡਾ.ਰਮਨ) - ਧੰਨ ਧੰਨ ਸਾਂਈ ਬਾਬਾ ਫਕੀਰੇ ਸ਼ਾਹ ਜੀ ਦਾ 18ਵੇਂ ਵਿਸ਼ਾਲ ਸਲਾਨਾ ਛਿੰਜ ਜੋੜ ਮੇਲਾ 21 ਅਤੇ 22 ਮਈ ਨੂੰ ਪਿੰਡ ਖੋਜਕੀਪੁਰ ਡਾਕ. ਸਲਾਲਾ ਜਿਲ੍ਹਾ ਜਲੰਧਰ (ਆਦਮਪੁਰ ਤੋਂ ਭੋਗਪੁਰ ਰੋਡ) ਵਿਖੇ ਕਰਵਾਇਆ ਜਾ ਰਿਹਾ ਹੈ। ਵਧੇਰੇ ਜਾਣਕਾਰੀ ਦਿੰਦਿਆਂ ਮੇਲੇ ਦੇ ਪ੍ਰਬੰਧਕ ਤੇ ਪਹਿਲਵਾਨ ਐਸ.ਪੀ. (ਇਨਵੈਸਟੀਗੇਸ਼ਨ) ਕਪੂਰਥਲਾ ਜਗਜੀਤ ਸਿੰਘ ਸਰੋਆ ਤੇ ਪਹਿਲਵਾਨ ਹਰਮੇਸ਼ ਲਾਲ ਵਿਰਕ ਨੇ ਦੱਸਿਆ ਕਿ 21 ਮਈ ਦਿਨ ਸ਼ਨੀਵਾਰ ਨੂੰ ਚਿਰਾਗ਼ ਦੀ ਰਸਮ ਉਪਰੰਤ ਵਿਸ਼ਾਲ ਕੁਸ਼ਤੀ ਦੰਗਲ ਦਾ ਸ਼ੁੱਭ ਆਰੰਭ ਬਾਅਦ ਦੁਪਿਹਰ 3 ਵਜੇ ਹੋਵੇਗਾ। ਜਿਸ ਵਿਚ ਪੰਜਾਬ ਭਰ ਦੇ ਨਾਮਵਰ ਪਹਿਲਵਾਨ ਜੋਰ ਅਜਮਾਇਸ਼ ਕਰਨਗੇ। ਪਟਕੇ ਦੀ ਕੁਸ਼ਤੀ ਪ੍ਰਦੀਪ ਜੀਰਕਪੁਰ ਅਤੇ ਰੋਜੀ ਆਰ.ਸੀ.ਐਫ. ਵਿਚਕਾਰ ਹੋਵੇਗੀ। ਪਹਿਲਾ ਇਨਾਮ ਬੁਲਟ ਮੋਟਰਸਾਇਕਲ ਸ੍ਰੀ ਬਲਵਿੰਦਰ ਸਿੰਘ ਪਿੰਡ ਨਾਜਕਾ ਧਰੁਵ ਹੋਲੀਡੇ ਪਿੰਡ ਡੀਂਗਰੀਆਂ ਵਲੋਂ ਦਿੱਤਾ ਜਾਵੇਗਾ। ਦੂਸਰਾ ਇਨਾਮ ਸਪਲੈਂਡਰ ਮੋਟਰਸਾਇਕਲ ਲਾਡੀ ਸੰਧੂ ਪਿੰਡ ਪੰਡੋਰੀ ਨਿੱਝਰਾਂ ਕਨੇਡਾ ਵਾਲਿਆਂ ਵਲੋ ਦਿੱਤਾ ਜਾਵੇਗਾ। ਉਹਨਾਂ ਦੱਸਿਆ ਕਿ ਦੂਸਰੇ ਦਿਨ ਐਤਵਾਰ 22 ਮਈ ਨੂੰ ਸਵੇਰੇ 9 ਵਜੇ ਸ੍ਰੀ ਨਿਸ਼ਾਨ ਸਾਹਿਬ ਤੇ ਚਾਦਰ ਦੀ ਰਸਮ ਹੋਵੇਗੀ। ਉਪਰੰਤ ਸੱਭਿਆਚਾਰਕ ਸਟੇਜ ਸਜਾਈ ਜਾਵੇਗੀ। ਜਿਸ ਵਿਚ ਪੰਜਾਬ ਦੇ ਨਾਮਵਰ ਗਾਇਕ ਕਲਾਕਾਰ ਫਿਰੌਜ ਖਾਨ, ਸਰਦਾਰ ਅਲੀ, ਇਸ਼ਰਤ ਅਲੀ, ਦਲਵਿੰਦਰ ਦਿਆਲਪੁਰੀ, ਬਲਵਿੰਦਰ ਸੋਨੂੰ, ਜੋਤ ਸਿੱਧੂ ਨੂਰ ਸਾਂਈ ਆਪਣੇ ਫਨ ਦਾ ਮੁਜਾਹਰਾ ਕਰਨਗੇ। ਰਾਤ ਨੂੰ ਪੂਰਨ ਭਗਤ ਦਾ ਡਰਾਮਾ ਸੁੱਖ ਰਾਮ ਸਰੋਆ ਐਂਡ ਪਾਰਟੀ ਵਲੋਂ ਖੇਡਿਆ ਜਾਵੇਗਾ। ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਐਸ.ਐਸ.ਪੀ. ਕੁਲਵੰਤ ਸਿੰਘ ਹੀਰ ਹੋਣਗੇ ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਡੀ.ਐਸ.ਪੀ. ਅਮਰਜੀਤ ਸਿੰਘ, ਡੀ.ਐਸ.ਪੀ. ਕਿਸ਼ੋਰੀ ਲਾਲ ਤੇ ਸਬ ਇੰਸਪੈਕਟਰ ਬਲਦੇਵ ਸਿੰਘ, ਸਬ ਇੰਸਪੈਕਟਰ ਨਿਰਮਲ ਸਿੰਘ, ਸਬ ਇੰਸਪੈਕਟਰ ਬਲਵਿੰਦਰ ਸਿੰਘ, ਸਬ ਇੰਸਪੈਕਟਰ ਵਿਜੇ ਕੁਮਾਰ, ਏ.ਐਸ.ਆਈ. ਭੁਪਿੰਦਰ ਸਿੰਘ, ਏ.ਐਸ.ਆਈ. ਮਨੋਹਰ ਸਿੰਘ, ਏ.ਐਸ.ਆਈ. ਕੁਲਵਿੰਦਰ ਸਿੰਘ, ਏ.ਐਸ.ਆਈ. ਸੰਤੋਖ ਲਾਲ, ਏ.ਐਸ.ਆਈ. ਸੁਖਦੇਵ ਕੁਮਾਰ, ਹੌਲਦਾਰ ਹਵਿੰਦਰ ਸਿੰਘ ਸ਼ਿਰਕਤ ਕਰਨਗੇ। ਸਟੇਜ ਦੀ ਸੇਵਾ ਤਰਲੋਚਨ ਬੱਧਣ ਵਲੋਂ ਨਿਭਾਈ ਜਾਵੇਗੀ। ਚਾਹ, ਪਕੌੜੇ, ਠੰਡੇ ਮਿੱਠੇ ਜਲ ਅਤੇ ਲੰਗਰ ਦੀ ਸੇਵਾ ਅਤੁੱਟ ਵਰਤਾਈ ਜਾਵੇਗੀ। ਉਹਨਾਂ ਖਾਸ ਤੌਰ ਤੇ ਹਦਾਇਤ ਕੀਤੀ ਕਿ ਕੋਈ ਵੀ ਨਸ਼ਾ ਕਰਕੇ ਪੰਡਾਲ ਵਿਚ ਨਾ ਆਵੇ।

Post a Comment