ਇਕ ਸ਼ਾਮ ਸ਼੍ਰੀ ਬਾਂਕੇ ਬਿਹਾਰੀ ਜੀ ਦੇ ਨਾਮ ਪ੍ਰੋਗਰਾਮ 29 ਮਈ ਨੂੰ ਕਰਵਾਇਆ ਜਾ ਰਿਹਾ ਹੈ

ਫਗਵਾੜਾ(ਨਰੇਸ਼ ਪਾਸੀ)-ਜੈ ਜੈ ਓਮ ਨਾਗੇਸ਼ਵਰ ਧਾਰਮਿਕ ਕਮੇਟੀ ਨਾਈਆਂ ਵਾਲਾ ਚੌਕ ਸਰਾਏਂ ਰੋਡ ਫਗਵਾੜਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਏਕ ਸ਼ਾਮ ਸ਼੍ਰੀ ਬਾਂਕੇ ਬਿਹਾਰੀ ਜੀ ਕੇ ਨਾਮ ਪ੍ਰੋਗਰਾਮ 29 ਮਈ ਦਿਨ ਐਤਵਾਰ ਸ਼ਾਮ 7 ਵਜੇ ਤੋਂ ਲੈ ਕੇ ਹਰੀ ਇੱਛਾ ਤੱਕ ਕਰਵਾਇਆ ਜਾ ਰਿਹਾ ਹੈ।



 

ਜਿਸ ਵਿੱਚ ਬ੍ਰਿਜ ਰਸਿਕ ਪੂਜਾ ਸਖੀ ਜੀ ਹਰਿ ਨਾਮ ਦੀ ਮਹਿਮਾ ਦਾ ਗੁਣਗਾਨ ਕਰਨਗੇ ਅਤੇ ਇਸ ਹੋ ਰਹੇ ਪ੍ਰੋਗਰਾਮ ਦਾ ਕਾਰਡ ਰੀਲੀਜ਼ ਸਾਈਂ ਉਮਰੇ ਸ਼ਾਹ ਮੰਢਾਲੀ ਸ਼ਰੀਫ ਵਾਲਿਆਂ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਮੌਕੇ ਚੇਅਰਮੈਨ ਕੁਲਦੀਪ ਸਿੰਘ ਵਰਮਾਨੀ, ਸੰਸਥਾ ਦੇ ਪ੍ਰਧਾਨ ਗੁਰਮੀਤ ਸਿੰਘ  ਟਿੰਕੂ,ਸਨੀ,ਗਾਬਾ,ਵਿਕਾਸ ਟੰਡਨ,ਸੰਨੀ ਵਧਵਾ,ਮਨੀਸ਼ ਅਰੋੜਾ,ਜੋਨੀ ਸ਼ਰਮਾ,ਜਤਿਨ ਨੰਦਰਾ,ਮੋਹਿਤ ਅਰੋੜਾ,ਕ੍ਰਿਸ਼ਨਾ ਤੋਂ ਇਲਾਵਾ ਹੋਰ ਵੀ ਮੈਂਬਰ ਮੌਜੂਦ ਸਨ।

Post a Comment