
ਇਸ ਦੌਰਾਨ ਸਾਬਕਾ ਐਮ.ਐਲ.ਏ. ਨੇਂ ਕਿਹਾ ਕਿ ਹਾਰ-ਜਿੱਤ ਤਾਂ ਹੁੰਦੀ ਰਹਿੰਦੀ ਹੈ। ਇਸ ਮੋਕੇ ਉਨ੍ਹਾਂ ਨੇਂ ਵਰਕਰਾਂ ਨੂੰ ਕਿਹਾ ਕਿ ਤੱਕੜੇ ਹੋ ਜਾਣ ਕਿ ਇਸ ਵਾਰ ਜੋ ਕਾਰਪੋਰੇਸ਼ਨ ਦੀਆਂ ਚੋਣਾਂ ਹਨ ਉਸ ਦਾ ਮੇਅਰ ਵੀ ਇਸ ਵਾਰ ਕਾਂਗਰਸ ਦਾ ਹੀ ਬਣੇਗਾ। ਇਸ ਦੌਰਾਨ ਚੋਣਾਂ ਸਬੰਧੀ ਮਹਤੱਵਪੂਰਨ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਜੋ ਐਮ.ਪੀ. ਦੀਆਂ ਚੋਣਾਂ ਹੋਣਗੀਆਂ ਉਸ ਵਿੱਚ ਵੀ ਸਾਨੂੰ ਬਹੁਮਤ ਮਿਲੇਗਾ। ਇਸ ਦੌਰਾਨ ਸਾਬਕਾ ਐੱਮ.ਐੱਲ.ਏ. ਪਿੱਛਲੇ ਦਿਨੀਂ ਵੀ ਬਸਤੀ ਸ਼ੇਖ ਵਾਰਡ ਨੰਬਰ 44 ਦੇ ਵਿੱਚ ਲੋਕਾਂ ਨੂੰ ਘਰ-ਘਰ ਜਾ ਕੇ ਮਿਲੇ।


ਇਸ ਸੰਬੰਧ ’ਚ ਉਹ ਬੀਤੇ ਦਿਨ ਸਮਾਜ ਸੇਵਕ ਪਰਮਿੰਦਰ ਸਿੰਘ ਸਹਿਗਲ ਦੇ ਘਰ ਗਏ ਅਤੇ ਉੱਥੇ ਚਾਹ ਪੀਣ ਦੌਰਾਨ ਉਨ੍ਹਾਂ ਨੂੰ ਥਾਪੜਾ ਦਿੱਤਾ। ਇਸ ਮੌਕੇ ਉਨ੍ਹਾਂ ਨਾਲ ਕਾਂਗਰਸ ਆਗੂ ਨਿਧੜਕ ਜਰਨੈਲ ,ਸ਼੍ਰੀ ਚਿੰਤ ਰਾਮ ਮਹੇ,ਪ੍ਰਾਪਰਟੀ ਡੀਲਰ ਰਬੇਸ਼ ਜੀ,ਨਾਰੰਗ ਪ੍ਰਾਪਰਟੀ ਡੀਲਰ,ਸੁਮੀਤ,ਸੁਸ਼ੀਲ ਕੁਮਾਰ,ਵਿਨੇ ਕਪੂਰ,ਮੀਤਾ ਅਤੇ ਹੋਰ ਆਗੂ ਸ਼ਾਮਲ ਸਨ।