ਫਗਵਾੜਾ (ਨਰੇਸ਼ ਪਾਸੀ,ਡਾ ਰਮਨ )-ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਐਨ.ਪੀ.ਸੀ.ਡੀ.ਸੀ. ਐਸ ਪ੍ਰੋਗਰਾਮ ਤਹਿਤ ਲੋਕਾ ਨੂੰ ਚੰਗੀ ਸਿਹਤ ਅਤੇ ਗੈਰ ਸੰਚਾਰੀ ਰੋਗਾ ਤੋਂ ਬਚਣ ਦਾ ਸੁਨੇਹਾ ਦੇਣ ਲਈ ਜਾਗਰੂਕਤਾ ਵੈਨ ਚਲਾਈ ਗਈ ਹੈ। ਇਹ ਵੈਨ ਸ਼ੁਕਰਵਾਰ ਨੂੰ ਈ.ਐਸ.ਆਈ. ਹਸਪਤਾਲ ਇੰਡਸਟਰੀਲ ਏਰੀਆ ਫਗਵਾੜਾ ਵਿਖੇ ਪਹੁੰਚੀ। ਜਿਸ ਨੂੰ ਸੀਨੀਅਰ ਮੈਡੀਕਲ ਅਫਸਰ ਡਾ ਮੀਨੂੰ ਵਲੋਂ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ.ਮੀਨੂੰ ਨੇ ਦੱਸਿਆ ਕਿ ਵਾਤਾਵਰਨ ਨੂੰ ਬਚਾਉਣਾ ਵੀ ਸਾਡਾ ਫਰਜ਼ ਹੈ। ਉਨ੍ਹਾਂ ਲੋਕਾਂ ਨੂੰ ਪਲਾਸਟਿਕ ਦੀ ਵਰਤੋਂ ਨਾ ਕਰਨ ,ਰੁੱਖ ਬਚਾਉਣ ਤੇ ਨਵੇਂ ਪੋਦੇ ਲਗਾਉਣ ਅਤੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਦਾ ਸੁਨੇਹਾ ਦਿੱਤਾ। ਇਸ ਮੌਕੇ ਉਨ੍ਹਾਂ ਬਜ਼ੁਰਗਾਂ ਅਤੇ ਬੱਚਿਆਂ ਨੂੰ ਸੰਤੁਲਿਤ ਤੇ ਪੌਸ਼ਟਿਕ ਆਹਾਰ ਦੇਣ,ਬੱਚਿਆਂ ਨੂੰ ਖੇਡਾ ਪ੍ਰਤੀ ਪ੍ਰੇਰਿਤ ਕਰਨ ਲਈ ਕਿਹਾ ਡਾ. ਮੀਨੂੰ ਵਲੋਂ ਅੱਧਾ ਘੰਟਾ ਕਸਰਤ ਕਰਨਾ ,ਨਸ਼ਿਆਂ ਤੋਂ ਦੂਰ ਰਹਿਣਾ ਬਾਹਰੀ ਅਤੇ ਤਲੇ ਹੋਏ ਪਦਾਰਥਾਂ ਨੂੰ ਭੋਜਨ ’ਚ ਨਾਂ ਸ਼ਾਮਿਲ ਕਰਨ ਦੀ ਸਲਾਹ ਦਿੱਤੀ। ਇਸ ਦੌਰਾਨ ਉਨ੍ਹਾਂ ਮਾਨਸਿਕ ਤਣਾਅ ਨੂੰ ਘੱਟ ਕਰਨ ਲਈ ਯੋਗ ਅਤੇ ਧਿਆਨ ਸਮੇ ਸਿਰ ਸੋਣ ਅਤੇ ਸਮੇ ਸਿਰ ਸਵੇਰੇ ਉੱਠਣ ਦੀ ਸਲਾਹ ਵੀ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਕੈਂਸਰ , ਟੀ ਬੀ , ਸ਼ੂਗਰ , ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਆਦਿ ਦੇ ਗੈਰ ਸੰਚਾਰੀ ਰੋਗਾ ਤੋਂ ਬਚਿਆ ਜਾ ਸਕਦਾ ਹੈ।ਇਸ ਮੌਕੇ ਡਾ ਬਲਵੀਰ , ਡਾ ਕਾਂਤਾ ਲੈਬ ਟੈਕਨੀਸ਼ੀਅਨ ਗਾਇਤ੍ਰੀ , ਸੁਮਨ ਏ.ਐਨ.ਐਮ. ਅਮਰਜੀਤ ਆਦਿ ਮੌਜੂਦ ਸਨ।
Contact Us To Share your Problem Or Latest News... Link
Reach out!