Breaking News ! ਪਰਿਵਾਰ ਤੇ ਟੁਟਿਆ ਦੁੱਖਾਂ ਦਾ ਪਹਾੜ,ਪਿਓ-ਪੁੱਤਰ ਦੀ ਦਰਦਨਾਕ ਮੌਤ

ਮੱਲਾਂਵਾਲਾ(ਵੈਲਕਮ ਬਿਉਰੋਂ)- ਜ਼ੀਰਾ ਦੇ ਕਸਬਾ ਮੱਲਾਂਵਾਲਾ 'ਚ ਦਿਨ ਚੜ੍ਹਦੇ ਹੀ ਦਰਦਨਾਕ ਹਾਦਸਾ ਵਾਪਰ ਗਿਆ।ਇਕ ਤੇਜ਼ ਰਫ਼ਤਾਰ ਮਿੰਨੀ ਬੱਸ ਨੇ ਮੋਟਰਸਾਈਕਲ ਸਵਾਰ ਪਿਓ ਪੁੱਤ ਨੂੰ ਕੁਚਲ ਦਿੱਤਾ। ਹਾਦਸੇ 'ਚ ਪਿਓ-ਪੁੱਤ ਦੀ ਮੌਤ ਹੋ ਗਈ। ਇਸ ਦੋਰਾਨ ਮਿਲੀ ਜਾਣਕਾਰੀ ਅਨੁਸਾਰ ਪਿਤਾ ਆਪਣੇ 10 ਸਾਲ ਦੇ ਬੇਟੇ ਨੂੰ ਸਕੂਲ ਛੱਡਣ ਜਾ ਰਿਹਾ ਸੀ।



 ਇਸ ਦੌਰਾਨ ਮਿੰਨੀ ਬੱਸ ਨਾਲ ਮੋਟਰਸਾਈਕਲ ਦੀ ਟੱਕਰ ਹੋ ਗਈ।ਇਸ ਹਾਦਸੇ ਵਿੱਚ ਬੱਚੇ ਦੀ ਮੌਕੇ ਉਤੇ ਮੌਤ ਹੋ ਗਈ ਅਤੇ ਪਿਤਾ ਨੂੰ ਸਰਕਾਰੀ ਹਸਪਤਾਲ ਜ਼ੀਰਾ ਲਿਜਾਇਆ ਗਿਆ ਜਿਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮ੍ਰਿਤਕਾਂ ਦੀ ਪਛਾਣ ਰਮੇਸ਼ ਘਾਰੂ (42) ਅਤੇ ਲਵ (11) ਵਾਸੀ ਮੱਲਾਂਵਾਲਾ ਵਜੋਂ ਹੋਈ ਹੈ। ਇਸ ਘਟਨਾ ਨਾਲ ਸਾਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।ਮੌਕੇ 'ਤੇ ਪਹੁੰਚੀ ਥਾਣਾ ਮੱਲਾਂਵਾਲਾ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਸੀ।। ਇਸ ਮੌਕੇ ਵਾਰਡ ਦੇ ਐੱਮਸੀ  ਨੇ ਦੱਸਿਆ ਕਿ ਗ਼ਲਤ ਸਾਈਡ ਉਤੇ ਬੱਸ ਨੇ ਟੱਕਰ ਮਾਰ ਕੇ ਇਨ੍ਹਾਂ ਪਿਓ-ਪੁੱਤ ਨੂੰ ਕੁਚਲ ਦਿੱਤਾ ਤੇ ਉਨ੍ਹਾਂ ਉੱਪਰ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

Post a Comment