ਚੋਣਾਂ ਦੌਰਾਨ ਇਮਾਨਦਾਰੀ ਤੇ ਤਨਦੇਹੀ ਨਾਲ ਡਿਊਟੀ ਨਿਭਾਉਣ ਲਈ 100 ਹੋਰ ਅਧਿਕਾਰੀ/ਕਰਮਚਾਰੀ ਸਨਮਾਨਿਤ

ਡਿਪਟੀ ਕਮਿਸ਼ਨਰ ਨੇ ਸੌਂਪੇ ਪ੍ਰਸ਼ੰਸਾ ਪੱਤਰ, ਸ਼ਾਨਦਾਰ ਸੇਵਾਵਾਂ ਲਈ ਅਧਿਕਾਰੀ/ਕਰਮਚਾਰੀਆਂ ਦੀ ਕੀਤੀ ਸ਼ਲਾਘਾ

ਸਨਮਾਨ ਹਾਸਲ ਕਰਨ ਵਾਲਿਆਂ 'ਚ ਜ਼ਿਲ੍ਹਾ ਆਈਕਨ ਸਮੇਤ ਪੀ. ਡਬਲਯੂ. ਡੀ. ਵਲੰਟੀਅਰ ਵੀ ਸ਼ਾਮਲ



ਜਲੰਧਰ, 4 ਮਈ

ਵਿਧਾਨ ਸਭਾ ਚੋਣਾਂ-2022 ਦੌਰਾਨ ਇਮਾਨਦਾਰੀ ਅਤੇ ਸ਼ਿੱਦਤ ਨਾਲ ਡਿਊਟੀ ਨਿਭਾਉਣ ਵਾਲੇ ਅਧਿਕਾਰੀਆਂ/ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਮਾਨਤਾ ਦੇਣ ਦੀ ਲੜੀ ਤਹਿਤ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਜਲੰਧਰ ਵਿਖੇ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਜ਼ਿਲ੍ਹਾ ਆਈਕਨ ਤੇ ਪੀ.ਡਬਲਯੂ.ਡੀ. ਵਲੰਟੀਅਰਾਂ ਸਮੇਤ 100 ਹੋਰ ਅਧਿਕਾਰੀ/ਕਰਮਚਾਰੀਆਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।

ਅਧਿਕਾਰੀ/ਕਰਮਚਾਰੀਆਂ ਨੂੰ ਪ੍ਰਸ਼ੰਸਾ ਪੱਤਰ ਸੌਂਪਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਵਿਧਾਨ ਸਭਾ ਚੋਣਾਂ ਨੂੰ ਸੁਤੰਤਰ, ਨਿਰਪੱਖ ਅਤੇ ਨਿਰਵਿਘਨ ਢੰਗ ਨਾਲ ਨੇਪਰੇ ਚਾੜ੍ਹਨ ਲਈ ਉਨ੍ਹਾਂ ਵੱਲੋਂ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਚੋਣ ਪ੍ਰਕਿਰਿਆ ਦੌਰਾਨ ਚੋਣ ਅਮਲੇ ਦਾ ਰੋਲ ਬਹੁਤ ਅਹਿਮ ਹੁੰਦਾ ਹੈ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਪੂਰੀ ਜ਼ਿੰਮੇਵਾਰੀ, ਤਨਦੇਹੀ ਅਤੇ ਸਮਰਪਣ ਭਾਵਨਾ ਨਾਲ ਨਿਭਾਈ ਡਿਊਟੀ ਸਦਕਾ ਜ਼ਿਲ੍ਹੇ ਵਿੱਚ ਸਮੁੱਚੀ ਚੋਣ ਪ੍ਰਕਿਰਿਆ ਨੂੰ ਨਿਰਵਿਘਨ ਅਤੇ ਪਾਰਦਰਸ਼ੀ ਢੰਗ ਨਾਲ ਮੁਕੰਮਲ ਕੀਤਾ ਗਿਆ। ਉਨ੍ਹਾਂ ਅਧਿਕਾਰੀ/ਕਰਮਚਾਰੀਆਂ ਨੂੰ ਭਵਿੱਖ ਵਿੱਚ ਵੀ ਆਪਣੀ ਡਿਊਟੀ ਨੂੰ ਇਸੇ ਜੋਸ਼ ਅਤੇ ਲਗਨ ਨਾਲ ਪੂਰਾ ਕਰਨ ਦਾ ਸੱਦਾ ਦਿੱਤਾ।

ਪ੍ਰਸ਼ੰਸਾ ਪੱਤਰ ਹਾਸਲ ਕਰਨ ਵਾਲੇ ਅਧਿਕਾਰੀ/ਕਰਮਚਾਰੀਆਂ ਵਿੱਚ ਪ੍ਰੋ. ਗਗਨਦੀਪ ਸ਼ਰਮਾ, ਪ੍ਰੋ. ਸੰਦੀਪ ਚਾਹਲ, ਪ੍ਰੋ. ਅਮਰਜੀਤ ਸਿੰਘ ਸੈਣੀ, ਸਹਾਇਕ ਟਾਊਨ ਪਲਾਨਰ ਜਸਕਿਰਨ ਕੌਰ, ਤਰਨਜੀਤ ਸਿੰਘ, ਗੁਰਿੰਦਰ ਸਿੰਘ, ਪਲਾਨਿੰਗ ਅਫ਼ਸਰ ਟੀਨਾ ਜਸਵਾਲ ਤੇ ਨਵਜੋਤ ਦੁੱਗਲ, ਸੀਨੀਅਰ ਸਹਾਇਕ ਸੁਖਵਿੰਦਰਪਾਲ ਸਿੰਘ ਤੇ ਮਾਨਵ ਰੱਖੜਾ, ਲੈਕਚਰਾਰ ਸ਼ਰਨਜੀਤ, ਸੀਨੀਅਰ ਪਲਾਨਿੰਗ ਡ੍ਰਾਫਸਮੈਨ ਰਾਮਾ ਹਾਂਡਾ, ਡ੍ਰਾਫਸਮੈਨ ਰਵੀਨਾ ਜੁਨੇਜਾ, ਏਰੀਆ ਇਨਵੈਸਟੀਗੇਟਰ ਕੁਲਵਿੰਦਰ ਸਿੰਘ, ਸੁਪਰਡੰਟ ਪ੍ਰਗਟ ਸਿੰਘ, ਸਬ ਇੰਸਪੈਕਟਰ ਰਾਮਪਾਲ, ਬੀ.ਈ.ਈ. ਕੇਤਨ, ਸੰਦੀਪ ਵਾਲੀਆ, ਮਾਨਵ ਸ਼ਰਮਾ, ਨੀਤੀ ਰਾਜ, ਚੰਦਨ ਮਿਸ਼ਰਾ, ਹਰਵਿੰਦਰ ਕੌਰ, ਅਸੀਮ ਸ਼ਰਮਾ ਅਤੇ ਜਗਦੀਪ ਕੌਰ, ਕੇਨਰਾ ਬੈਂਕ ਤੋਂ ਅਫ਼ਸਰ ਅਜੇ ਦੇਵਾਨਗਨ, ਕੰਪਿਊਟਰ ਫੈਕਲਟੀ ਪ੍ਰਦੀਪ ਕੁਮਾਰ ਤੇ ਹਰਸ਼, ਜੂਨੀਅਰ ਸਕੇਲ ਸਟੈਨੋਗ੍ਰਾਫਰ ਸੁਰਜੀਤ ਸਿੰਘ, ਸਟੈਨੋ ਪਵਨ ਕੁਮਾਰ ਤੇ ਨਿਰਮਲਾ ਦੇਵੀ, ਸਟੈਨੋਸਾਈਪਿਸਟ ਰਜਵਿੰਦਰ ਸਿੰਘ, ਕਲਰਕ ਸੰਤੋਸ਼, ਆਸ਼ਾ ਕੁਮਾਰੀ, ਅਸ਼ਵਨੀ ਕੁਮਾਰ, ਚੇਤਨ, ਦਾਨਿਸ਼ ਤੇ ਪ੍ਰਦੀਪ ਕੁਮਾਰ, ਐਲ.ਡੀ.ਸੀ.ਵਿਕਰਮ, ਕੁਲਬੀਰ ਸਿੰਘ, ਸਾਹਿਲ ਸੋਨੀ ਤੇ ਸਿਕੰਦਰ, ਟੀ.ਏ. ਗੁਰਵਿੰਦਰਜੀਤ ਸਿੰਘ, ਕੈਲੀਗ੍ਰਾਫਿਸਟ ਸ਼ਕੀਲ ਅਹਿਮਦ, ਅਨੁਵਾਦਕ ਪ੍ਰਿਆ ਵੈਦ, ਜੂਨੀਅਰ ਫੋਟੋਗ੍ਰਾਫਰ ਰਾਕੇਸ਼ ਪਾਸੀ,  ਏ.ਐਸ.ਆਈ. ਅਸ਼ੋਕ ਕੁਮਾਰ, ਸੁਖਵਿੰਦਰ ਸਿੰਘ, ਹਰਜਿੰਦਰਪਾਲ, ਬਲਵਿੰਦਰ ਕੁਮਾਰ ਤੇ ਕੁਲਬੀਰ ਸਿੰਘ, ਹੈੱਡ ਕਾਂਸਟੇਬਲ ਹਰਜਿੰਦਰ ਸਿੰਘ, ਹਰਵਿੰਦਰ ਸਿੰਘ ਤੇ ਮਨਜੀਤ ਸਿੰਘ, ਅਧਿਆਪਕ ਹਰਜੀਤ ਸਿੰਘ, ਮਨੀਸ਼ ਗੋਇਲ, ਗੁਰਿੰਦਰ, ਸਰੋਜ ਬਾਲਾ, ਸੁਨੀਲ ਕੁਮਾਰ, ਜਿੰਗਾ ਸਿੰਘ, ਨਰੇਸ਼ ਕੁਮਾਰ, ਰਾਜੇਸ਼ ਕੁਮਾਰ, ਭਾਰਤ ਭੂਸ਼ਣ ਸੀ.ਐਚ.ਟੀ., ਕੰਪਿਊਟਰ ਅਧਿਆਪਕ ਤੇਜਪਾਲ ਸਿੰਘ, ਉਮੰਗ, ਨੀਨਾ ਅਤੇ ਮੀਨਾ, ਜੂਨੀਅਰ ਸਹਾਇਕ ਦਿਨੇਸ਼ ਕੁਮਾਰ, ਲੈਬ ਅਟੈਂਡੈਂਟ ਹੈਪੀ ਜੋਹਨ ਤੇ ਰਮਨੀਕ ਕੁਮਾਰ, ਡੀ.ਏ.ਵੀ. ਕਾਲਜ ਤੋਂ ਆਨੰਦ ਕੌਸ਼ਲ, ਰਾਮ ਚੰਦੇਰ ਡਾਇਰੈਕਟਰ ਲੈਂਡ ਰਿਕਾਰਡਜ਼ ਦੇ ਦਫ਼ਤਰ ਤੋਂ ਅਮਰਜੀਤ ਸਿੰਘ, ਸਹਾਇਕ ਡਾਇਰੈਟਕਰ ਵਟਰਨਰੀ ਮੈਡੀਕਲ ਸਟੋਰ ਜਲੰਧਰ ਤੋਂ ਕੰਵਲਜੀਤ, ਡੀ.ਸੀ. ਦਫ਼ਤਰ ਤੋਂ ਦੀਪਕ, ਨਵਰੂਪ ਕੌਰ, ਇੰਦਰ ਮੋਹਨ, ਰਚਨਾਸ ਸਰੋਜ ਰਾਣੀ, ਡਰਾਈਵਰ ਸੁਖਦੇਵ ਕੁਮਾਰ ਤੇ ਲਖਵੀਰ ਸਿੰਘ ਅਤੇ ਦਫ਼ਤਰ ਸਟਾਫ ਵਿੱਚ ਸੰਤੋਸ਼ ਕੁਮਾਰ, ਬਲਵਿੰਦਰ ਕੌਰ, ਪਰਮਜੀਤ ਸਿੰਘ, ਸੁਰੇਸ਼ ਕੁਮਾਰ, ਸ਼ਿੲਦੇਵ ਸਿੰਘ, ਅਬਦੁੱਲ ਜੱਬਾਰ, ਗੁਰਪ੍ਰੀਤ ਮਾਹੀ ਅਤੇ ਅਭਿਸ਼ੇਕ ਸਿੱਧੂ ਸ਼ਾਮਲ ਹਨ।

 ਇਸ ਮੌਕੇ ਸਟੇਟ ਕੋਆਰਡੀਨੇਟਰ ਪੀ.ਡਬਲਯੂ.ਡੀ. ਅਮਰਜੀਤ ਸਿੰਘ ਆਨੰਦ, ਜ਼ਿਲ੍ਹਾ ਆਈਕਨ (ਪੀ.ਡਬਲਯੂ.ਡੀ.) ਵਿਵੇਕ ਜੋਸ਼ੀ, ਜ਼ਿਲ੍ਹਾ ਪੀ.ਡਬਲਯੂ.ਡੀ. ਕੋਆਰਡੀਨੇਟਰ ਤੇਜ ਪਾਲ ਸਿੰਘ ਅਤੇ ਪੀ.ਡਬਲਯੂ. ਡੀ. ਵਲੰਟੀਅਰ ਪਵਨਦੀਪ ਸਿੰਘ, ਸੁਤੀਸ਼ ਸ਼ਰਮਾ, ਹਿਤੇਸ਼ ਵਿਰਦੀ, ਸਾਹਿਲ ਬਿਰਦੀ, ਬਲਵਿੰਦਰ ਕੁਮਾਰ, ਅਕਾਸ਼ ਬਿਰਦੀ, ਬਲਵੰਤ ਸਿੰਘ, ਪਰਮੀਤ ਕੌਰ ਅਤੇ ਰਿੰਕੂ ਕੁਮਾਰ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ।   

ਪ੍ਰਸ਼ੰਸਾ ਪੱਤਰ ਹਾਸਲ ਕਰਨ ਵਾਲੇ ਅਧਿਕਾਰੀ/ਕਰਮਚਾਰੀਆਂ ਨੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵੱਲੋਂ ਉਨ੍ਹਾਂ ਦੀਆਂ ਸੇਵਾਵਾਂ ਨੂੰ ਮਾਨਤਾ ਦੇਣ ਲਈ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਵੀ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਦੀ ਵਚਨਬੱਧਤਾ ਦੁਹਰਾਈ।

ਇਸ ਮੌਕੇ ਚੋਣ ਤਹਿਸੀਲਦਾਰ ਸੁਖਦੇਵ ਸਿੰਘ, ਚੋਣ ਕਾਨੂੰਨਗੋ ਰਾਕੇਸ਼ ਕੁਮਾਰ ਆਦਿ ਮੌਜੂਦ ਸਨ।

 

Post a Comment