
ਹੈਰੋਇਨ ਵੇਚਣ ਵਾਲੇ 2 ਨੌਜਵਾਨ ਗ੍ਰਿਫਤਾਰ, ਪਿਸਟਲ ਤੇ ਹੋਰ ਸਮਾਨ ਵੀ ਹੋਇਆ ਬਰਾਮਦ
ਕਪੂਰਥਲਾ (ਨਰੇਸ਼ ਪਾਸੀ)-ਪੁਲਸ ਨੇ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਤਹਿਤ ਅੱਜ ਨੂੰ 900 ਗ੍ਰਾਮ ਹੈਰੋਇਨ,2 ਪਿਸਟਲ,ਅਤੇ 10 ਰੋਂਦ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਇੰਸਪੈਕਟਰ ਜਰਨੈਲ ਸਿੰਘ ਇੰਚਾਰਜ ਸੀ.ਆਈ. ਏ. ਸਟਾਫ਼ ਨੇ ਦਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਰਣਜੀਤ ਸਿੰਘ ਉਰਫ ਬੱਬਲੂ ਪੁੱਤਰ ਅਵਤਾਰ ਸਿੰਘ ਵਾਸੀ ਮੁਹੱਬਤ ਨਗਰ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਅਵਤਾਰ ਸਿੰਘ ਵਾਸੀ ਮੁਹੱਬਤ ਨਗਰ ਜਿਨ੍ਹਾਂ ਦੇ ਲਾਗੋ ਲਾਗ ਘਰ ਹਨ ਜੋ ਅੰਮ੍ਰਿਤਸਰ ਤੋਂ ਕਪੂਰਥਲਾ ਕਾਫ਼ੀ ਸਮੇਂ ਤੋਂ ਗੱਡੀ ਨੰਬਰ Pb08-ET-9779 ਵਰਨਾ ’ਚ ਹੈਰੋਇਨ ਲਿਆ ਕੇ ਵੇਚਣ ਦਾ ਧੰਦਾ ਕਰਦੇ ਹਨ। ਜਿਨ੍ਹਾਂ ਨੂੰ ਅੱਜ ਪੁਲਸ ਨੇ ਸਪੈਸ਼ਲ ਨਾਕਾ ਲੱਗਾ ਕੇ ਕਾਬੂ ਕਰ ਲਿਆ ਹੈ। ਪੁਲਸ ਵਲੋਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
