ਯੂਥ ਵਿੰਗ ਵੱਲੋਂ ਨਗਰ ਨਿਗਮ ਦੇ ਸਹਿਯੋਗ ਨਾਲ ਬੰਦ ਪਈ ਸੜਕ ਨੂੰ ਖੁਲ਼ਵਾਇਆ
ਫਗਵਾੜਾ (ਨਰੇਸ਼ ਪਾਸੀ,ਇੰਦਰਜੀਤ ਸ਼ਰਮਾ)- ਆਮ ਆਦਮੀ ਯੂਥ ਵਿੰਗ ਫਗਵਾੜਾ ਵੱਲੋਂ ਬੀਤੇ ਦਿਨ ਸ਼ੂਗਰ ਮਿੱਲ ਪੁੱਲ ਦੇ ਹੇਠਾਂ ਜੋ ਕਾਫ਼ੀ ਸਮੇਂ ਤੋਂ ਇੱਕ ਸਾਈਡ ਸੜਕ ਬੰਦ ਹੋਣ ਕਾਰਨ ਲੋਕਾ ਨੂੰ ਬਹੁਤ ਮੁਸ਼ਕਿਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਸੀ। ਇਸ ਦੋਰਾਨ ਉੱਥੇ ਹਰ ਵੇਲੇ ਟ੍ਰੈਫਿਕ ਜਾਮ ਲਗਾ ਰਹਿੰਦਾ ਸੀ। ਇਸ ਦੇ ਮੱਦੇਨਜ਼ਰ ਆਮ ਆਦਮੀ ਯੂਥ ਵਿੰਗ ਵੱਲੋਂ ਨਗਰ ਨਿਗਮ ਦੇ ਸਹਿਯੋਗ ਨਾਲ ਉਕਤ ਬੰਦ ਪਈ ਸੜਕ ਨੂੰ ਖੁਲ਼ਵਾਇਆ ਗਿਆ ਤਾਂ ਜੋਂ ਆਮ ਲੋਕਾਂ ਨੂੰ ਆਣ ਜਾਣ ’ਚ ਕੋਈ ਦਿੱਕਤ ਨਾ ਆਏ। ਇਸ ਮੌਕੇ ਯੂਥ ਵਿੰਗ ਵੱਲੋਂ ਆਮ ਲੋਕਾਂ ਨੂੰ ਵੀ ਆਪਣਾ ਸਹਿਯੋਗ ਦੇਣ ਦੀ ਪੁਰਜ਼ੋਰ ਬੇਨਤੀ ਕੀਤੀ ਗਈ। ਇਸ ਮੌਕੇ ਯੂਥ ਪ੍ਰਧਾਨ ਕੇਵਿਨ ਸਿੰਘ,ਬਲਜੀਤ ਸਿੰਘ ਬਿੱਲਾ , ਸੋਨੀ ਵਾਲੀਆ ਅਤੇ ਹੋਰ ਮੈਂਬਰ ਹਾਜ਼ਰ ਸਨ।