
ਮਿਲੀ ਜਾਣਕਾਰੀ ਅਨੁਸਾਰ ਇਹ ਸਿਖਲਾਈ ਕੈਂਪ 31 ਮਈ ਤੋਂ ਲਗਾਇਆ ਜਾਵੇਗਾ। ਇਹ ਕੈਂਪ ਤਿੰਨ ਦਿਨ ਦਾ ਹੋਵੇਗਾ । ਇਸ ਕੈਪ ਦੌਰਾਨ ਵਿਧਾਇਕਾਂ ਦੀ ਕਲਾਸ ਸਵੇਰੇ 10 ਵਜੇ ਤੋਂ ਸ਼ਾਮ 5 ਹੋਵੇਗੀ। ਇਸ ਸਿਖਲਾਈ ਕੈਂਪ ਵਿੱਚ ਮੁੱਖ ਮੰਤਰੀ, 8 ਮੰਤਰੀਆਂ ਸਣੇ 85 ਵਿਧਾਇਕ ਭਾਗ ਲੈਣਗੇ। ਇਸ ਕੈਂਪ ਵਿੱਚ ਵਿਧਾਇਕਾਂ ਨੂੰ ਉਨ੍ਹਾਂ ਦਾ ਕੰਮ ਸਮਝਾਇਆ ਜਾਵੇਗਾ।ਇਸ ਕੈਂਪ ਵਿੱਚ ਸਿਖਲਾਈ ਦੇਣ ਲਈ ਸਟਾਫ਼ ਲੋਕ ਸਭਾ ਤੋਂ ਆਵੇਗਾ ।