ਕਪੂਰਥਲਾ (ਗੌਰਵ ਮੜੀਆ)- ਪੰਜਾਬ ਰੋਡਵੇਜ ਪਨਬੱਸ ਤੇ ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਵੱਲੋ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਸਾਰੇ ਹੀ ਐਮ ਐਲ ਏ ਤੇ ਮੰਤਰੀ ਸਾਹਿਬਾਨਾ ਨੂੰ ਮੰਗ ਪੱਤਰ ਦਿੱਤੇ ਗਏ ਤੇ ਅਪਣੀ ਮੰਗਾ ਬਾਰੇ ਜਾਣੂ ਕਰਵਾਇਆ ਗਿਆ ਅਤੇ ਸਾਰੇ ਹੀ ਐੱਮ ਐਲ ਏ ਸਾਹਿਬਾਨਾਂ ਤੋ ਮੰਗ ਕੀਤੀ ਕਿ ਸਾਡੀ ਮੁੱਖ ਮੰਤਰੀ ਸਾਹਿਬ ਨਾਲ ਪੈਨਲ ਮੀਟਿੰਗ ਕਰਾਈ ਜਾਵੇ ਤਾਂ ਜੋ ਸਾਡੀਆਂ ਮੰਗਾਂ ਦਾ ਸਾਰਥਿਕ ਹੱਲ ਕੱਢਿਆ ਜਾ ਸਕੇ। ਸੂਬਾ ਮੀਤ ਪ੍ਧਾਨ ਗੁਰਪ੍ਰੀਤ ਸਿੰਘ ਪਨੂੰ ਨੇ ਦੱਸਿਆ ਕਿ ਜਥੇਬੰਦੀ ਆਪਣੀਆਂ ਮੰਗਾਂ ਨੂੰ ਹੱਲ ਕਰਵਾਉਣ ਜਿਸਦੇ ਵਿੱਚ ਕਿ ਮੁੱਖ ਮੰਗ ਪਨਬੱਸ ਅਤੇ ਪੀ ਆਰ ਟੀ ਸੀ ਦੇ ਕੱਚੇ ਮੁਲਾਜਮਾਂ ਨੂੰ ਰੈਗੂਲਰ ਕਰਵਾਉਣ ਦੀ ਹੈ ਨੂੰ ਲੈ ਕੇ ਲੰਬੇ ਸਮੇ ਤੋ ਸੰਘਰਸ਼ ਕਰਦੀ ਆ ਰਹੀ ਹੈ ਅਤੇ ਸਰਕਾਰ ਤੋ ਸਰਕਾਰੀ ਟਰਾਸਪੋਰਟ ਦੇ ਦੋਨੋ ਅਦਾਰੇ ਪਨਬੱਸ ਅਤੇ ਪੀ ਆਰ ਟੀ ਸੀ ਦੇ ਕੱਚੇ ਮੁਲਾਜਮਾਂ ਨੂੰ ਪੱਕੇ ਕਰਵਾਉਣ ਲਈ ਆਪਣੀ ਆਵਾਜ ਸਰਕਾਰ ਤੱਕ ਪਹੁੰਚਾਉਣ ਲਈ ਜਥੇਬੰਦੀ ਵੱਲੋ ਪੰਜਾਬ ਦੀ ਜਨਤਾਂ ਦੇ ਚੁਣੇ ਹੋਏ ਨੁਮਾਇੰਦੇ ਜਿਹਨਾਂ ਦੇ ਸਿਰ ਤੇ ਪੰਜਾਬ ਨੂੰ ਸੰਭਾਲਣ ਦੀ ਜਿੰਮੇਵਾਰੀ ਹੈ ਉਹਨਾਂ ਸਾਰੇ ਹੀ ਪੰਜਾਬ ਦੇ ਹਰੇਕ ਹਲਕੇ ਦੇ ਐਮ ਐਲ ਏ ਸਹਿਬਾਨਾ ਨੂੰ ਆਪਣੀਆਂ ਮੰਗਾਂ ਸੰਬੰਧੀ ਮੰਗ ਪੱਤਰ ਇਸ ਵਿਸ਼ਵਾਸ਼ ਨਾਲ ਦਿੱਤੇ ਹਨ ਕਿ ਆਮ ਆਦਮੀ ਸਰਕਾਰ ਸਾਡੀਆਂ ਮੰਗਾਂ ਜਿਹਨਾਂ ਵਿੱਚ ਪਨਬੱਸ ਅਤੇ ਪੀ ਆਰ ਟੀ ਸੀ ਦੇ ਕੱਚੇ ਮੁਲਾਜਮਾਂ ਨੂੰ ਪੱਕਾ ਕਰਨਾ,ਪਨਬੱਸ ਕਰਮਚਾਰੀਆਂ ਦੇ ਸਰਵਿਸ ਰੂਲ ਬਣਾ ਕੇ ਤਰੱਕੀਆਂ ਕਰਨ ਸੰਬੰਧੀ,ਵਰਕਸ਼ਾਪ ਸਟਾਫ ਨੂੰ ਹਾਈ ਸਕੇਲ ਅਤੇ ਰੈਗੂਲਰ ਸਟਾਫ ਦੀ ਤਰਜ ਤੇ ਛੁੱਟੀਆਂ ਲਾਗੂ ਕਰਨੀਆਂ,ਕੰਡੀਸ਼ਨਾਂ ਅਤੇ ਸੰਘਰਸ਼ਾਂ ਦੌਰਾਨ ਕੱਢੇ ਕਰਮਚਾਰੀਆਂ ਨੂੰ ਪੂਰੀ ਤਨਖਾਹ ਤੇ ਬਹਾਲ ਕਰਨਾ,ਅਡਵਾਸ ਬੁਕਰਾ ਅਤੇ ਡਾਟਾ ਐਟਰੀ ਮੁਲਾਜਮਾਂ ਤੇ ਤਨਖਾਹ ਵਾਧਾ ਲਾਗੂ ਕਰਨਾ, ਪਨਬੱਸ ਵਿੱਚ ਦਸ ਹਜਾਰ ਨਵੀਆਂ ਬੱਸਾ ਸ਼ਾਮਿਲ ਕਰਨਾ ਨੂੰ ਪੂਰਾ ਕਰੇ।
ਡੀਪੂ ਪ੍ਰਧਾਨ ਸਤਨਾਮ ਸਿੰਘ ਵੱਲੋ ਦੱਸਿਆ ਗਿਆ ਕਿ ਜਥੇਬੰਦੀ ਵੱਲੋ ਮਿਤੀ 8,9 ਅਤੇ 10 ਜੂਨ ਨੂੰ ਹੜਤਾਲ ਰੱਖੀ ਗਈ ਹੈ ਜਿਸ ਕਾਰਨ ਕਿ ਜਥੇਬੰਦੀ ਨਹੀ ਚਾਹੁੰਦੀ ਕਿ ਪਨਬੱਸ ਅਤੇ ਪੀ ਆਰ ਟੀ ਸੀ ਦੀ ਹੜਤਾਲ ਹੋਣ ਕਾਰਨ ਪੰਜਾਬ ਦੀ ਜਨਤਾ ਨੂੰ ਮੁਸ਼ਕਿਲ ਆਵੇ ਪਰੰਤੂ ਵਰਕਰਾਂ ਨੂੰ ਪੱਕੇ ਕਰਵਾਉਣ ਲਈ ਸਰਕਾਰ ਤੱਕ ਆਵਾਜ ਪਹੁੰਚਾਉਣ ਲਈ ਜਦੇਬੰਦੀ ਨੂੰ ਮਜਬੂਰ ਹੋ ਕੇ ਹੜਤਾਲ ਦੇ ਰਸਤੇ ਤੇ ਤੁਰਨਾਂ ਪੈ ਰਿਹਾ ਹੈ ਕਿਉ ਕਿ ਕਰਮਚਾਰੀਆਂ ਦੀਆਂ ਉਮਰਾਂ ਰਿਟਾਇਰਮੈਂਟ ਤੇ ਪੱਜ ਗਈਆਂ ਹਨ ਅਤੇ ਬਹੁਤ ਸਾਰੇ ਕਰਮਚਾਰੀ ਕੱਚੇ ਹੀ ਰਿਟਾਇਰ ਹੋ ਕੇ ਖਾਲੀ ਹੱਥ ਘਰ ਨੂੰ 15 - 20 ਸਾਲ ਸਰਕਾਰੀ ਵਿਭਾਗ ਵਿੱਚ ਸੇਵਾ ਨਿਭਾ ਕੇ ਜੇਣ ਨੂੰ ਮਜਬੂਰ ਨੇ ਕਿਉਕਿ ਕੋਈ ਪੈਨਸ਼ਨ ਜਾ ਭੱਤਾ ਤੱਕ ਰਿਟਾਇਰ ਹੋਣ ਤੇ ਕੱਚੇ ਮੁਲਾਜਮ ਨੂੰ ਨਹੀ ਦਿੱਤਾ ਜਾਦਾ। ਸੋ ਜਥੇਬੰਦੀ ਵੱਲੋ ਅੱਜ ਸਾਰੇ ਹਲਕਾ ਵਧਾਇਕਾ ਨੂੰ ਪੰਜਾਬ ਭਰ ਵਿੱਚ ਮੰਗ ਪੱਤਰ ਦੇ ਕੇ ਆਪਣੇ ਵਿਭਾਗ ਦੇ ਕੱਚੇ ਮੁਲਾਜਮਾਂ ਦੀਆਂ ਮਜਬੂਰੀਆਂ ਤੇ ਹਾਲਾਤ ਤੋ ਜਾਣੂ ਕਰਵਾਇਆ ਹੈ ਅਤੇ ਅਪੀਲ ਕਰੀ ਹੈ ਕਿ ਸਮਾਂ ਰਹਿੰਦੇ ਸਾਡੀਆਂ ਮੰਗਾਂ ਦਾ ਹੱਲ ਕਰਵਿਆਂ ਜਾਵੇ ਜਿਹਨਾਂ ਮੰਗਾਂ ਨੂੰ ਜਾਇਜ ਦੱਸ ਕੇ ਵੋਟਾ ਸਮੇ ਸਰਕਾਰ ਬਣੀ ਸੀ। ਜੇਕਰ ਸਮਾਂ ਰਹਿੰਦੇ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਜਥੇਬੰਦੀ ਨੂੰ ਮਜਬੂਰਨ ਮਿਤੀ 8,9ਅਤੇ 10 ਜੂਨ ਨੂੰ ਹੜਤਾਲ ਕਰਕੇ ਪਨਬੱਸ ਅਤੇ ਪੀ ਆਰ ਟੀ ਸੀ ਦਾ ਚੱਕਾ ਜਾਮ ਕਰਨਾ ਪਵੇਗਾ ਜਿਸ ਨਾਲ ਕਿ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਦੀ ਬਦਨਾਮੀ ਹੋਵੇਗੀ ਜਿਸਦੀ ਜਿੰਮੇਵਾਰੀ ਸਰਕਾਰ ਦੀ ਹੀ ਹੋਵੇਗੀ।
Contact Us To Share your Problem Or Latest News... Link
Reach out!