
ਐਫਆਈਆਰ ਵਿੱਚ ਬੱਗਾ ਦੀਆਂ ਟਿੱਪਣੀਆਂ ਦਾ ਜ਼ਿਕਰ ਕੀਤਾ ਗਿਆ ਹੈ, ਜਿਸ ਵਿੱਚ 30 ਮਾਰਚ ਨੂੰ ਦਿੱਲੀ ਵਿੱਚ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਭਾਜਪਾ ਯੁਵਾ ਮੋਰਚਾ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਕੇਜਰੀਵਾਲ ਵਿਰੁੱਧ ਕੀਤੀ ਗਈ ਟਿੱਪਣੀ ਵੀ ਸ਼ਾਮਿਲ ਹੈ। ਇਹ ਐੱਫਆਈਆਰ ਆਮ ਆਦਮੀ ਪਾਰਟੀ ਦੇ ਆਗੂ ਅਤੇ ਮੁਹਾਲੀ ਦੇ ਵਸਨੀਕ ਸਨੀ ਆਹਲੂਵਾਲੀਆ ਦੀ ਸ਼ਿਕਾਇਤ ਤੋਂ ਬਾਅਦ ਦਰਜ ਹੋਈ ਸੀ।

ਕੁਝ ਦਿਨ ਪਹਿਲਾਂ ਬੱਗਾ ਨੇ ਇੱਕ ਟਵੀਟ ਕਰਕੇ ਕੇਜਰੀਵਾਲ ਨੂੰ ਕਿਹਾ ਸੀ ਕਿ ਉਹ ਉਨ੍ਹਾਂ ਦੀ ਪੋਲ ਖੋਲ੍ਹਦੇ ਰਹਿਣਗੇ।ਆਪਣੇ ਟਵੀਟ 'ਚ ਉਨ੍ਹਾਂ ਲਿਖਿਆ ਸੀ, ''ਅਰਵਿੰਦ ਕੇਜਰੀਵਾਲ ਜੇ ਤੁਹਾਨੂੰ ਲੱਗਦਾ ਹੈ ਕਿ ਝੂਠੇ ਕੇਸ ਕਰ ਕੇ ਡਰਾ ਲਓਗੇ ਤਾਂ ਇਹ ਤੁਹਾਡੀ ਗਲਤਫ਼ਹਿਮੀ ਹੈ। ਜਿੰਨੀ ਤਾਕਤ ਹੈ ਨਾ ਓਨੇ ਕੇਸ ਦਰਜ ਕਰੋ, ਫਿਰ ਵੀ ਤੁਹਾਡੀ ਪੋਲ ਇਸੇ ਤਰ੍ਹਾਂ ਖੋਲ੍ਹਦਾ ਰਹਾਂਗਾ।''
